ਕੇ ਹੱਥ ਹੱਥਾਂ ਵਿਚ ਤੇਰੇ ਹੱਥ ਮੰਗਦੇ ਨੇ,
ਨੈਣ ਤੇਰੀਆਂ ਅੱਖਾਂ ਵਿੱਚ ਤੱਕਣਾ ਚਾਹੁੰਦੇ ਨੇ,
ਮੈਨੂੰ ਕਿੰਨਾ ਪਿਆਰ ਹੈ ਨਾਲ ਤੇਰੇ,
ਬੁੱਲ੍ਹ ਬੋਲ ਕੇ ਤੈਨੂੰ ਦੱਸਣਾ ਚਾਹੁੰਦੇ ਨੇ,
ਅੱਜ ਕੱਲ੍ਹ ਤਾਂ ਸੱਜਣਾ,
ਮੈਨੂੰ ਸੁਫਨੇ ਵੀ ਤੇਰੇ ਹੀ ਆਉਂਦੇ ਨੇ,
ਸੁਫਨੇ ਵਿੱਚ ਮੈਨੂੰ ਤੇਰਾ ਦੀਦਾਰ ਹੁੰਦਾ ਏ,
ਮੇਰੇ ਨੈਣ ਵੀ ਤਾਂ ਆਹੀ ਚਾਹੁੰਦੇ ਨੇ,
ਜਿਸ ਦਿਨ ਮੈਨੂੰ ਤੇਰਾ ਦੀਦਾਰ ਨਾ ਹੋਵੇ,
ਓਸ ਦਿਨ ਨੈਣ, ਔਖੇ ਸੌਖੇ ਰਹਿੰਦੇ ਨੇ,
ਨਾਮ ਮੇਰਾ ਨਾਂ ਪੁੱਛ ਮੇਰੇ ਤੋਂ,
ਮੈਨੂੰ ਆਸ਼ਿਕ ਤੇਰਾ ਕਹਿੰਦੇ ਨੇ,
ਜਦ ਚੰਨ ਵੱਲ ਮੈ ਦੇਖਦਾ ਹਾਂ,
ਤਾਂ ਮੈਨੂੰ ਭੁਲੇਖੇ ਤੇਰੇ ਪੈਂਦੇ ਨੇ ,
ਮੈਨੂੰ ਪੱਕਾ ਤਾਂ ਨਹੀ ਪਤਾ,
ਪਰ ਲਗਦਾ ਏਸੇ ਨੂੰ ਹੀ ਪਿਆਰ ਕਹਿੰਦੇ ਨੇ😍