rooh
Rooh shayari, 2 lines rooh shayari, sad rooh shayari, meri ruh, meri rooh punjabi hindi shayari status
Attitude shayari punjabi || Yaara nu bhulaiye na
Jithe mildi naa rooh othe hath v milaayiye na
mile na jithe ijjat othe sir v jhukaiye na
jithe hundi kadar pyar di othe has ke jaan vaaridi
O eve kauli chatt pichhe lag yaara nu bhulaiye na
ਜਿੱਥੇ ਮਿਲਦੀ ਨਾ ਰੂਹ ਓਥੇ ਹੱਥ ਵੀ ਮਿਲਾਈਏ ਨਾ…
ਮਿਲੇ ਨਾ ਜਿੱਥੇ ਇੱਜ਼ਤ ਓਥੇ ਸਿਰ ਵੀ ਝੁਕਾਈਏ ਨਾ…
ਜਿੱਥੇ ਹੁੰਦੀ ਕਦਰ ਪਿਆਰ ਦੀ ਓਥੇ ਹੱਸ ਕੇ ਜਾਨ ਵਾਰੀਦੀ
ਓ ਐਵੇਂ ਕੌਲੀ ਚੱਟ ਪਿੱਛੇ ਲੱਗ ਯਾਰਾਂ ਨੂੰ ਭੁਲਾਈਏ ਨਾ…
ਸੁਖਮਨ ਸਵੈਚ✍
Chal challiye dila || Punjabi poetry || Punjabi status
Chal challiye dila us paar asi
Jithe labh sakiye sacha yaar asi
Jithe jhuth da pasara miteya howe
Labh sakiye pyar beshumar asi..!!
Jithe jharne hon mithe pani de
Jithe milap hon roohan de hani de
Jithe payiye khushiyan hazar asi
Chal challiye dila us paar asi..!!
Jithe mohobbtan vale full khilan
Jithe pyar naal bhije dil milan
Jithe sukun payiye har vaar asi
Chal challiye dila us paar asi..!!
Jithe sach ho ke na veham howe
Jithe nazuk dilan vich reham howe
Hun hor nahi karna intezaar asi
Chal challiye dila us paar asi..!!
ਚੱਲ ਚੱਲੀਏ ਵੇ ਦਿਲਾ ਉਸ ਪਾਰ ਅਸੀਂ
ਜਿੱਥੇ ਲੱਭ ਸਕੀਏ ਸੱਚਾ ਯਾਰ ਅਸੀਂ
ਜਿੱਥੇ ਝੂਠ ਦਾ ਪਸਾਰਾ ਮਿਟਿਆ ਹੋਵੇ
ਲੱਭ ਸਕੀਏ ਪਿਆਰ ਬੇਸ਼ੁਮਾਰ ਅਸੀਂ..!!
ਜਿੱਥੇ ਝਰਨੇ ਹੋਣ ਮਿੱਠੇ ਪਾਣੀ ਦੇ
ਜਿੱਥੇ ਮਿਲਾਪ ਹੋਣ ਰੂਹਾਂ ਦੇ ਹਾਣੀ ਦੇ
ਜਿੱਥੇ ਪਾਈਏ ਖੁਸ਼ੀਆਂ ਹਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਣ
ਜਿੱਥੇ ਪਿਆਰ ਨਾਲ ਭਿੱਜੇ ਦਿਲ ਮਿਲਣ
ਜਿੱਥੇ ਸੁਕੂਨ ਪਾਈਏ ਹਰ ਵਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਸੱਚ ਹੋ ਕੇ ਨਾ ਵਹਿਮ ਹੋਵੇ
ਜਿੱਥੇ ਨਾਜ਼ੁਕ ਦਿਲਾਂ ਵਿੱਚ ਰਹਿਮ ਹੋਵੇ
ਹੁਣ ਹੋਰ ਨਹੀਂ ਕਰਨਾ ਇੰਤਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
Asi chahuna te chahuna Tuhanu || best Punjabi poetry || Punjabi love shayari
Sadi akhan ne peyasiyan deed teri nu
Ghutt sabran da piyaja ve udeek meri nu
Sade dil de boohe vi hun khulle rehnde ne
Nain thakkde nahi yara nale sille rehnde ne
Sade din sadiyan de vang langhde ne hun
Khayal sade vi tuhade ton sangde ne hun
Rog chandre jehe dil ne la rakhe ne
Tuhade gama naal rishte nibha rakhe ne
Sathon tusi na Jane bhulaye sajjna
Sadi rooh de vich dere tusa laye sajjna
Bhull Jana asi jagg tuhanu sab mann ke
Asi chahuna te chahuna Tuhanu rabb mann ke..!!
ਸਾਡੀ ਅੱਖਾਂ ਨੇ ਪਿਆਸੀਆਂ ਦੀਦ ਤੇਰੀ ਨੂੰ
ਘੁੱਟ ਸਬਰਾਂ ਦਾ ਪਿਆ ਜਾ ਵੇ ਉਡੀਕ ਮੇਰੀ ਨੂੰ
ਸਾਡੇ ਦਿਲ ਦੇ ਬੂਹੇ ਵੀ ਹੁਣ ਖੁੱਲ੍ਹੇ ਰਹਿੰਦੇ ਨੇ
ਨੈਣ ਥੱਕਦੇ ਨਹੀਂ ਯਾਰਾ ਨਾਲੇ ਸਿੱਲ੍ਹੇ ਰਹਿੰਦੇ ਨੇ
ਸਾਡੇ ਦਿਨ ਸਦੀਆਂ ਦੇ ਵਾਂਗ ਲੰਘਦੇ ਨੇ ਹੁਣ
ਖਿਆਲ ਸਾਡੇ ਵੀ ਤੁਹਾਡੇ ਤੋਂ ਸੰਗਦੇ ਨੇ ਹੁਣ
ਰੋਗ ਚੰਦਰੇ ਜਿਹੇ ਦਿਲ ਨੇ ਲਾ ਰੱਖੇ ਨੇ
ਤੁਹਾਡੇ ਗਮਾਂ ਨਾਲ ਰਿਸ਼ਤੇ ਨਿਭਾ ਰੱਖੇ ਨੇ
ਸਾਥੋਂ ਤੁਸੀਂ ਨਾ ਜਾਣੇ ਭੁਲਾਏ ਸੱਜਣਾ
ਸਾਡੀ ਰੂਹ ਵਿੱਚ ਡੇਰੇ ਤੁਸਾਂ ਲਾਏ ਸੱਜਣਾ
ਭੁੱਲ ਜਾਣਾ ਅਸੀਂ ਜੱਗ ਤੁਹਾਨੂੰ ਸਭ ਮੰਨ ਕੇ
ਅਸੀਂ ਚਾਹੁਣਾ ਤੇ ਚਾਹੁਣਾ ਤੁਹਾਨੂੰ ਰੱਬ ਮੰਨ ਕੇ..!!