Poetry

Punjabi kavita, very sad punjabi poetry, love punjabi poetry, dard punjabi poetry, dard bhari punjabi poetry in gumukhi, sad punjabi poetry in punjabi font, punjabi kavitawaan, shiv kumar batalvi poetry sad

Hanere ton bina || punjabi poetry

ਸਜਾਵਾਂ

ਸਜਾਵਾਂ ਕਾਟ ਰਹੇ ਹਾਂ
ਇੰਜ ਲਗਦਾ ਐ ਤੇਰੇ ਬਿਨਾ
ਚਾਨਣੇ ਤੋਂ ਡਰ ਲਗਦਾ ਐ
ਜੇ ਹੁਣ ਰਹਿੰਦਾ ਹਾਂ ਹਨੇਰੇ ਤੋਂ ਬਿਨਾਂ

ਹੁਣ ਮੈਂ ਇੰਜ਼ ਹੀ ਠੀਕ ਹਾਂ
ਮੈਂ ਏਹ ਇਸ਼ਕ ਪਿੰਜਰੇ ਤੋਂ ਨਿਕਲਣਾ ਨਹੀਂ ਚਾਹੁੰਦਾ
ਜੇ ਏਹ ਸਜਾਵਾਂ ਇਸ਼ਕ ਕਰਕੇ ਦਿੱਤੀ ਐਂ ਮੈਨੂੰ
ਤਾਂ ਏਹ ਵਧਾ ਦਿੱਤੀ ਜਾਵੇ ਮੈਂ ਇਹਦੇ ਤੋਂ ਬਚਣਾ ਨੀ ਚਾਹੁੰਦਾ
ਨਾ ਮੂਲ ਕੋਈ ਚੁਕਾਂ ਸਕਦਾ ਐ ਏਹ ਇਸ਼ਕ ਮੇਰੇ ਦਾ ਤੇਰੇ ਤੋਂ ਬਿਨਾਂ
ਤੇਰੇ ਛੱਡਣ ਤੋਂ ਬਾਅਦ ਸ਼ਾਹਰਾਹ ਨਹੀਂ ਮਿਲਿਆ ਕੋਈ ਹਨੇਰੇ ਤੋਂ ਬਿਨਾਂ

ਲ਼ੋਕ ਕਹਿੰਦੇ ਨੇ ਕਿ ਤੂੰ ਬੇਵਫਾ ਨਿਕਲਿਆ
ਮੈਨੂੰ ਐਹ ਗਲ਼ ਲੋਕਾਂ ਦੀ ਠੀਕ ਨਹੀਂ ਲਗਦੀ
ਭਰੋਸਾ ਹੈ ਤੇਰੇ ਤੇ ਤੂੰ ਵਾਪਸ ਜ਼ਰੂਰ ਆਏਗਾ
ਏਣਾ ਤੜਫਾਉਣਾ ਪਰ ਐਹ ਗਲ਼ ਤੇਰੀ ਮੈਨੂੰ ਠੀਕ ਨਹੀਂ ਲਗਦੀ
ਕੁਝ ਠੀਕ ਨਹੀਂ ਹੋ ਸਕਦਾ ਤੇਰੇ ਤੋਂ ਬਿਨਾਂ
ਤੇਰੇ ਛੱਡਣ ਤੋਂ ਬਾਅਦ ਸ਼ਾਹਰਾਹ ਨਹੀਂ ਮਿਲਿਆ ਕੋਈ ਹਨੇਰੇ ਤੋਂ ਬਿਨਾਂ

—ਗੁਰੂ ਗਾਬਾ

 

 

Ik gl a || shayari

Ik gl a
Is udasi da koi heal a ?
Ki koi kl a
Ja bass ahi pal a ?
Koi mera v wal a
Ja ekala di chlo chl a ?
Tu hega a
Ja mera bahem a ?
Takleef e a
Ja tera kol koi rahamm a?
Bol ta sahi kuj
Ma pala e bothh chuki sahamm a

Manisha❤️Mann🖊️

Ishq mittha jehar || punjabi love shayari || kavita

ਇਸ਼ਕ ਮਿੱਠਾ ਜ਼ਹਿਰ

ਅਸੀਂ ਤੇਰੇ ਹੱਥਾਂ ਤੋਂ ਜ਼ਹਿਰ ਵੀ ਪੀ ਸਕਦੇ ਹਾਂ
ਪਰ ਬਗੈਰ ਤੇਰੇ ਜ਼ਿੰਦਗੀ ਨਹੀਂ ਜੀਅ ਸਕਦੇ ਹਾਂ
ਮੈਨੂੰ ਨੀਂ ਪਤਾ ਕਿ ਤੇਰੀ ਅਖਾਂ ਵਿਚ ਕਿ ਮੂਲ ਹੋਣਾ ਮੇਰਾ
ਪਰ ਅਸੀਂ ਅਨਮੋਲ ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ

ਮੇਰੇ ਹਰ ਇੱਕ ਸਵਾਲ ਦਾ ਜਵਾਬ
ਸਿਰਫ ਕੋਲ਼ ਤੇਰੇ ਹੀ ਹੈਂ
ਮੈਨੂੰ ਲਗਦਾ ਦੁਖਾਂ ਦਾ ਐਹ
ਜ਼ਾਲ ਸਿਰਫ਼ ਕੋਲ਼ ਮੇਰੇ ਹੀ ਹੈਂ
ਤੂੰ ਜਵਾਬ ਦੇਈਂ ਹਰ ਇੱਕ ਗੱਲ ਦਾ ਮੇਰਾ
ਕੀ ਇਸ਼ਕ ਨਿਭਾਉਣ ਦੀ ਗੱਲ ਤੇਰੇ ਦਿਲ ਚ ਵੀ ਹੈ
ਜੇ ਨਹੀਂ ਹੈ ਤਾਂ ਕੋਈ ਗੱਲ ਨਹੀਂ
ਏਹ ਇਸ਼ਕ ਹੈ ਅਸੀਂ ਤਾਂ ਜ਼ਹਿਰ ਚੱਖੀ ਬੈਠੇ ਹਾਂ
ਤੈਨੂੰ ਕੀ ਦਸਾਂ ਅਸੀਂ ਅਨਮੋਲ
ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ

ਨੁਮਾਇਸ਼ ਨਹੀਂ ਕਰਾਂਗੇ ਤੇਰੇ ਧੋਖੇ ਦੀ
ਰਾਜ਼ ਇਸ਼ਕ ਦਾ ਦਿਲ ਚ ਹੀ ਰਖਣਾ ਚਾਹੀਦਾ
ਜਿੰਦਗੀ ਤੋਂ ਇੱਕ ਗੱਲ ਸਿੱਖੀ
ਕਦੇ ਸ੍ਵਾਦ ਕੌੜਾ ਵੀ ਚੱਖਣਾ ਚਾਹੀਦਾ
ਤੂੰ ਫ਼ਿਕਰ ਨਾ ਕਰੀ ਮੇਰੀ
ਮੈਂ ਕਦੇ ਵੀ ਤੇਰਾ ਜਿਕਰ ਨਹੀਂ ਕਰਾਂਗਾ
ਮੇਰੀ ਗੱਲ ਮੰਨੋਂ ਤਾਂ ਛੱਡੇਂ ਯਾਰ ਦਾ ਨਾਂ ਵੀ ਭੁਲਾ ਦੇਣਾ ਚਾਹੀਦਾ
ਐਹ ਆਸ਼ਕ ਸਾਰੇ ਜ਼ਹਿਰ ਚੱਖੀ ਬੈਠੇ ਹਾਂ
ਕੀ ਕਹਿਣਾ ਕਮਲਿਆ ਦਾ ਅਨਮੋਲ
ਰੱਬ ਦੇ ਥਾਂ ਯਾਰ ਨੂੰ ਰਖੀਂ ਬੈਠੇ ਹਾਂ
—ਗੁਰੂ ਗਾਬਾ

Tutteyaa khaab || punjabi thoughts || shayari

 ਟੁਟਿਆ ਖ਼ੁਆਬ

ਪਿਆਰ ਸੁਨਣ ਵਿੱਚ ਕਿਨਾਂ ਵਧਿਆ ਲਗਦਾ ਤੇ ਇਸ਼ਕ ਵਿੱਚ ਟੁੱਟੇ ਆਸ਼ਕ ਦਿਆਂ ਕਹਾਣੀਆਂ ਵੀ ਕਿੰਨੀ ਵਧੀਆ ਲੱਗਦੀ ਹੈ। ਪਰ ਅਸਲ ਜ਼ਿੰਦਗੀ ਚ ਜਦੋਂ ਦਿਲ ਟੁਟਦਾ ਜਦੋਂ ਕਿਸੇ ਤੇ ਵਿਸ਼ਵਾਸ ਟੁਟਦਾ ਓਦੋਂ ਪਤਾ ਲਗਦਾ ਕਿ ਇਸ਼ਕ ਕਿਹਨੂੰ ਕਹਿੰਦੇ ਨੇ ਤੇ ਮਹੋਬਤ ਕਰਨ ਦੀ ਸਜ਼ਾ ਕਿਦਾਂ ਦੀ ਹੂੰਦੀ। ਸਜਣ ਦੇ ਦੂਰ ਹੋਣ ਤੇ ਇਦਾਂ ਲਗਦਾ ਜਿਵੇਂ ਸਾਡਾ ਸੱਭ ਕੁੱਝ ਲੁਟ ਗਿਆ ਹੋਵੇ ਫਿਲਮਾਂ ਵਿੱਚ ਜਦੋਂ ਕਿਸੇ ਨੂੰ ਪਿਆਰ ਵਿੱਚ ਟੁਟਿਆ ਹੋਇਆ ਦੇਖਦੇ ਹਾਂ ਤਾਂ ਲਗਦਾ ਐ ਕਿ ਏਹ ਤਾਂ ਪਾਗ਼ਲ ਹੈ ਜੋਂ ਇੱਕ ਕੁੜੀ ਲਈ ਇਨ੍ਹਾਂ ਪ੍ਰੇਸ਼ਾਨ ਹੈ। ਪਰ ਮੇਰੀ ਮਨੋਂ ਜਦੋਂ ਦਿਲ ਟੁਟਦਾ ਐਂ ਨਾ ਓਹਦੋਂ ਭੁੱਖ ਬੱਸ ਯਾਰ ਦੀ ਦਿਦ ਦੀ ਹੂੰਦੀ ਸੱਬ ਕੁਝ ਬੇਕਾਰ ਜਿਹਾਂ ਲਗਦਾ ਤੇ ਜਿੰਨਾ ਵਿ ਫਿਜ਼ੂਲ ਜਿਹਾਂ ਲਗਦਾ। ਬੜਾ ਅਜ਼ੀਬ ਜਿਹਾ ਹੂੰਦਾ ਹੈ ਏਹ ਇਹਸਾਸ ਜੋ ਕਦੇ ਜਾਨ ਤੋਂ ਵੱਧ ਹੂੰਦਾ ਓਹਦੀਆਂ ਹੀ ਯਾਦਾਂ ਹੋਲੀ ਹੋਲੀ ਫੇਰ ਜਾਨ ਲੇਂਦੀ ਐਂ। ਫਿਰ ਲਗਦਾ ਐ ਕਿ ਸ਼ਾਇਦ…..

                  ਸ਼ਾਇਦ ਓਹਨੂੰ ਪਿਆਰ ਨਾਂ
ਕਰਦੇ ਤਾਂ ਇਦਾਂ ਟੁੱਟਦੇ ਨਾ
ਜੇ ਨਾਂ ਚਲਦੇ ਇਸ਼ਕ ਦੇ ਰਾਹ ਤੇ
ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ

                  ਬੱਸ ਇੱਕੋ ਹੀ ਖੁਆਇਸ਼ ਸੀ
ਇਸ਼ਕ ਓਹਦਾ ਮੇਰਾ ਮੁਕੰਮਲ ਹੋ ਜਾਵੇ
ਓਹ ਮੇਰੇ ਵਿਚ ਤੇ ਮੈਂ ਓਹਦੇ ਵਿਚ ਖੋ ਜਾਵੇ
ਕਾਸ਼ ਕੇ ਏਹ ਖੁਆਇਸ਼ ਨਾਂ ਹੂੰਦੀ ਤਾਂ ਇਦਾਂ ਏਹ ਸ਼ਾਹ ਸੁਖਦੇ ਨਾ
ਜੇ ਨਾ ਕਰਦੇ ਮਹੋਬਤ ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ

ਹਰ ਵੇਲੇ ਬੱਸ ਚੇਹਰਾ ਯਾਰ ਦਾ ਅਖਾਂ ਅਗੇ ਰਹਿੰਦਾ ਤੇ ਖ਼ਿਆਲ ਓਹਦਾ ਦਿਮਾਗ ਚ ਓਹਦੀਆਂ ਗਲਾਂ ਤੇ ਓਹਦੇ ਨਾਲ ਬਿਤਾਏ ਪਲ ਇੰਜ ਲਗਦੈ ਜਿਵੇਂ ਕਿਨੇਂ ਚਿਰਾਂ ਦੀ ਗੱਲ ਹੋਵੇ। ਕਿਨਾਂ ਹੁਨਰ ਹੁੰਦਾ ਹੈ ਆਸ਼ਕ ਚ ਚੇਹਰੇ ਤੇ ਹਾਸਾ ਤੇ ਅੰਦਰੋ ਰੋਣਾ ਕੋਈ ਸ਼ੋਖ਼ੀ ਗਲ਼ ਨੀਂ ਹੁੰਦੀਂ। ਮੈਂ ਤਾਂ ਇੰਨ੍ਹਾਂ ਜਜ਼ਬਾਤਾਂ ਤੋਂ ਬੇਖ਼ਬਰ ਸੀ ਪਰ ਜਦੋਂ ਖਬਰ ਹੋਈ ਉਦੋਂ ਤੱਕ ਤਾਂ ਬਹੁਤ ਦੇਰ ਹੋਗੀ ਸੀ। ਹੁਣ ਬੱਸ ਓਹਦਾ ਇੰਤਜ਼ਾਰ ਸੀ ਇੰਤਜ਼ਾਰ ਤੋਂ ਬਗੈਰ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਸੀ। ਅਖਾਂ ਵਿਚ ਹੰਜੂ ਰਹਿੰਦੇ ਤੇ ਤਸਵੀਰਾਂ ਓਸਦੀ ਬੱਸ ਵੇਖ ਕੇ ਹੁਣ ਮੱਨ ਨੂੰ ਸਮਝਾਉਣਾ ਪੈਂਦਾ ਅਸੀਂ ਇਸ਼ਕ ਵਿੱਚ ਹਾਰੇ ਹਾਂ ਏਹ ਤਾਂ ਬੱਸ ਮੈਂ ਤੇ ਰੱਬ ਤੋਂ ਬਗੈਰ ਕੋਈ ਹੋਰ ਨਹੀਂ ਜਾਂਣਦਾ ਨਾ ਹੀ ਮੇਰਾ ਕਿਸੇ ਨੂੰ ਦੱਸਣ ਦਾ ਚਿੱਤ ਕਰਦਾ। ਕਿਨੇਂ ਸੋਹਣੇ ਪਲ਼ ਹੂੰਦੇ ਹਨ ਜੋਂ ਸਜਣ ਦੇ ਨਾਲ ਬਿਤਾਏ ਕਿੰਨੀ ਮਿੱਠੀਆਂ ਹੁੰਦੀਆਂ ਗਲ਼ ਸਜਣ ਜਦੋਂ ਨਾ ਛਡਕੇ ਜਾਨ ਦੀ ਸੋਹਾਂ ਖਾਂਦਾ ਹੈ। ਇੱਕ ਪਲ ਲਈ ਤਾਂ ਇੰਜ ਲੱਗਦਾ ਜਿਵੇਂ ਸ਼ਬ ਸੱਚ ਹੋਵੇ ਪਰ ਜੇ ਕਾਸ਼ ਕੇ ਏਹ ਸੋਹਾਂ ਸਚੀ ਹੂੰਦੀ ਤਾਂ ਫੇਰ ਅਸੀਂ ਕਦੇ ਇਦਾਂ ਰੁਲਦੇ ਨਾ ਜੇ ਸਚੀ ਹੂੰਦੀ ਓਹਦੀ ਹਰ ਇੱਕ ਗੱਲ ਸਾਰੀ ਤਾਂ ਆਲਮ ਏਹ ਜੁਦਾਈ ਦਾ ਕਦੇ ਹੂੰਦਾ ਨਾ। ਸਜਣ ਦੇ ਛੱਡਣ ਤੋਂ ਬਾਅਦ ਚਿੱਤ ਕਰਦਾ ਕੀ ਓਸਨੂੰ ਭੁਲਾ ਦਿੱਤਾ ਜਾਵੇ ਪਰ ਕੀ ਕਰਿਏ ਜੇ ਕਿਸੇ ਨੂੰ ਏਨੀ ਛੇਤੀ ਭੁਲਾਣਾ ਸੌਖਾ ਹੂੰਦਾ ਤਾਂ ਕਦੋਂ ਦਾ ਭੁਲਾ ਦਿਆਂ ਹੂੰਦਾ। ਓਹਨੂੰ ਭੁਲਾਣ ਤੋਂ ਵਧਿਆ ਇੱਕੋ ਹੀ ਤਰੀਕਾ ਹੂੰਦਾ ਉਡੀਕ………….

               ਅਸੀਂ ਉਡੀਕ ਯਾਰ ਦੀ ਕਰਦੇ ਰਹਾਂਗੇ
ਅਸੀਂ ਲਗਦਾ ਹੋਲ਼ੀ ਹੋਲ਼ੀ ਇੰਜ ਹੀ ਮਰਦੇ ਰਹਾਂਗੇ
ਓਹਦੀਆਂ ਯਾਦਾਂ ਤੇ ਓਹਨੂੰ ਭੁਲਾਣਾ ਔਖਾ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ

                       ਖ਼ੁਆਬ ਅਧੂਰੇ ਰਹਿ ਗਏ
ਜੋਂ ਨਾਲ਼ ਬੈਅ ਕੇ ਕਦੇ ਦੇਖੇਂ ਸੀ
ਓਹਨੂੰ ਕਦਰ ਨਹੀਂ ਪਿਆਰ ਦੀ
ਅਸੀਂ ਓਹਦੇ ਲਈ ਹਰ ਥਾਂ ਤੇ ਮਥੇ ਟੇਕੇ ਸੀ
ਓਹਦੇ ਛੱਡ ਜਾਣ ਦਾ ਦੁਖ ਅਸੀਂ ਕਿਦਾਂ ਜਰਾਂਗੇ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ

ਬਹੁਤ ਰਾਜ਼ ਹੁੰਦੇ ਨੇ ਆਸ਼ਕ ਦੇ ਦਿਲ ਵਿੱਚ ਤੇ ਨਾਲੋਂ ਦੁਖ ਹਾੱਸਾ ਤਾਂ ਹੁੰਦਾ ਐਂ ਚੇਹਰੇ ਤੇ ਪਰ ਲੋਕਾਂ ਨੂੰ ਦਿਖਾਉਣ ਲਈ। ਮਨ ਵਿੱਚ ਏਹ ਖਿਆਲ ਰਹਿੰਦਾ ਕੀ ਓਹਦਾ ਵੀ ਏਹੀ ਹਾੱਲ ਹੋਣਾ ਪਰ ਕੀ ਸਮਝਾਈਏ ਜੇ ਓਹਨੂੰ ਐਨਾ ਪਿਆਰ ਹੁੰਦਾ ਤਾਂ ਕਦੇ ਛਡਕੇ ਜਾਂਦਾ।
ਵਿਸ਼ਵਾਸ ਜਿਹਾਂ ਉਠ ਜਾਂਦਾ ਐਂ ਪਿਆਰ ਜਿਹੇ ਨਾਂ ਤੋਂ ਬੱਸ ਹਰ ਵੇਲੇ ਏਹ ਲਗਦਾ ਐ ਕਿ ਕਿੰਨੀ ਵੱਡੀ ਗਲਤੀ ਕਿਤੀ ਸੀ ਓਹਨੂੰ ਪਿਆਰ ਕਰਕੇ……..

             ਕਰਕੇ ਪਿਆਰ ਓਸਨੂੰ ਗਲਤੀ ਵੱਡੀ ਕਿਤੀ
ਪਤਾ ਓਹਦੋਂ ਲਗਦਾ ਦਰਦਾਂ ਦਾ ਜਦੋਂ ਗੱਲ ਹੁੰਦੀ ਆਪ ਬੀਤੀ
ਇਸ਼ਕ ਚ ਹਰ ਰਾਜ਼ ਲੁਕਾਉਣੇ ਪੈਂਦੇ ਨੇ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ

             ਸੁਪਨੇ ਵਿੱਚ ਹੀ ਯਾਰ ਨੂੰ ਵੇਖਣਾ ਨਸੀਬ ਹੁੰਦਾ
ਸੁਪਨੇ ਵਿੱਚ ਹੀ ਬੱਸ ਗਲਾਂ ਹੈ ਹੁੰਦੀ
ਸਜਣ ਦੀ ਦਿਦ ਲਈ ਤੜਫ਼ਣਾ ਏਹ ਗੱਲ ਆਮ ਨਹੀਂ ਹੁੰਦੀ
ਪਤਾ ਓਹਦੋਂ ਲਗਦਾ ਜਦੋਂ ਗੱਲ ਹੁੰਦੀ ਆਪ ਬੀਤੀ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ

  —ਗੁਰੂ ਗਾਬਾ

Kaisa c velaa || punjabi poetry on love

ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹਯੁਵਰਾਜਤੇਰਾ ਸੀ

Ateet mera (My Past) || sad shayari

Aaj k hisab se Mai behne lgi hu pehle chup thi ab sab kehne lagi hu…
Tumhari har baat mene gor se suni hai or usi baat ka jabab Mai dene lgi hu….
Tum kehte ho ma baap ki ijjat gawai hai
Tum btao tumne Kon si ijjat kamai hai…
Ladki k piche Ghar chhodna asan hai,
Muje btana tumne Kon c Manjii paayi hai….
Milna bichadna kismat ki baat hai
Tum btao tumne Kon sa kismat bnayi hai.
Chahti toh likhti Tumhari har us khata ko
Jo tumne meri jindagi mere ateet se uthayi hai…
Kis tarah tum khudh ko insaan kehte ho batao tumne Kon c insaniyat nibhai hai…
Mushkilo se bhagna tumne bachpan se sikha hai mene Ab b bachpan se mushkile hi paayi hai….
Meri galatiyo ko tum apni nafrat Mai batate ho
Batao apni tumne Kon c galatiyan batayi hai….
Ateet ka kissa koi Yun hi nahi sunata hai
Dil apna kehta hai fir bhrosa jatata hai…

Mene logon ko Dil Mai jagah bahot di lekin in logon n hamesha apni okat hi batayi hai…
Sacha pyar kehte ho tum Apne kiye pyar ko
Fir kyun aaj mere Pyaar ki numaish lgayi h….
Mana k ateet Mera andhere SE bhi kala hai

Magar
Tum bolo
Tumhara Kon sa yaad rakhne Wala hai…

Shyna

Zindagi puri ho toh gai hai || hindi shayari

Adhi raat k andhre mai kuch lamhe likh rahi hu
Esa lgta hai Zindagi puri ho toh gai hai.

Raat bhar jaag kar bhi Nind ki
nishani nhi milti,
Tumhe bta du k mujhme khwaishen so toh rahi hai.

Ye andhre se gehri raat or taaron se bhara aasma,
Tum dekho na jra gor se
roshni ho toh rahi hai.

Mere ander rota h shyd mera naseeb bhi bethkar,
Tum dekho n aankhen meri ro toh rahi hai.
Kbhi zindagi ki fikr kbhi mout ka khouf hai,
Meri choti si zindagi m sab kismat ka hi dosh hai.
Log kehte h kismat lakeeron m hoti h,
Ye dekho Hatheliyan meri lakeeron se puri toh bhari h.

Is Andheri c raat mai gamm bahot drate hai,
Par Allah ki bandi dekh subha ho toh rahi hai.
Duaa meri kbhi sune khudha mai mannat ki dor baandh detii hu
Mile nizaat tere gamm se is aas m murshad
Tere khatir vo khudh se roj lad toh rahi hai….

Pyaar da shikaar || punjabi kavita

ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹਯੁਵਰਾਜਤੇਰਾ ਸੀ