Skip to content

pyar

pyar punjabi status, love, true love, mohhabat shayari, pyar wale status, cute love punjabi status

Meri surat tere ch Gwachi E || punjabi shayari on true love

Meri surat tere ch gwachi e
Koi bhulle bhtke raah wargi🥰..!!
Teri yaad Hawa vich ghul gyi e
Kise aunde jande saah wargi😍..!!

ਮੇਰੀ ਸੁਰਤ ਤੇਰੇ ‘ਚ ਗਵਾਚੀ ਏ
ਕੋਈ ਭੁੱਲੇ ਭਟਕੇ ਰਾਹ ਵਰਗੀ🥰..!!
ਤੇਰੀ ਯਾਦ ਹਵਾ ਵਿੱਚ ਘੁਲ ਗਈ ਏ
ਕਿਸੇ ਆਉਂਦੇ ਜਾਂਦੇ ਸਾਹ ਵਰਗੀ😍..!!

Tu Jana C || sad but true lines || Heart broken shayari

Tu jana c eh ta teh c..
Do lafz pyar de bol janda ta gll vakhri c💔..!!

ਤੂੰ ਜਾਣਾ ਸੀ ਇਹ ਤਾਂ ਤਹਿ ਸੀ
ਦੋ ਲਫ਼ਜ਼ ਪਿਆਰ ਦੇ ਬੋਲ ਜਾਂਦਾ ਤਾਂ ਗੱਲ ਵੱਖਰੀ ਸੀ💔..!!

Ohde pal hun zindagi kat || 💔🥺

Asi khush v nahi te has v rahe aa
jehde bina ik pal v nahi si reh hunda
hun ohde bina zindagi kat rahe aa

ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ 💔😭

Ki khateyaa me || sad shayari

Ki khateyaa ve asi pyaar karke

akhaan tere naal yaara ve me chaar karke
tainu diti e jubaan aakhri saah tak karunga pyaar
preet bhawe bhulegi tu ko ikraar karke

ਕੀ ਖੱਟਿਆ ਵੇ ਅਸੀ ਪਿਆਰ ਕਰਕੇ
ਅੱਖਾਂ ਤੇਰੇ ਨਾਲ ਯਾਰਾਂ ਵੇ ਮੈਂ ਚਾਰ ਕਰਕੇ
ਤੈਨੂੰ ਦਿੱਤੀ ਏ ਜੁਬਾਨ ਆਖਰੀ ਸਾਹ ਤੱਕ ਕਰੂਗਾ ਪਿਆਰ
ਪ੍ਰੀਤ ਭਾਵੇਂ ਭੁੱਲਗੀ ਤੂੰ ਕੌਲ ਇਕਰਾਰ ਕਰਕੇ

ਭਾਈ ਰੂਪਾ

Muk jaane sareer de naal || sad shayari

Tainu paun lai me ladhda reha jamane naal
tainu paun lai ladhda rehai me takdeera naal
preet pyaar te chaa adhora reh gaue mere
bhai roope waleyaa muk jaane jo sareer de naal

ਤੈਨੂੰ ਪਾਉਣ ਲਈ ਮੈਂ ਲੜਦਾ ਰਿਹਾ ਜਮਾਨੇ ਨਾਲ
ਤੈਨੂੰ ਪਾਉਣ ਲਈ ਲੜਦਾ ਰਿਹਾ ਮੈਂ ਤਕਦੀਰਾਂ ਨਾਲ
ਪ੍ਰੀਤ ਪਿਆਰ ਤੇ ਚਾਅ ਅਧੂਰਾ ਰਹਿ ਗਏ ਮੇਰੇ
ਭਾਈ ਰੂਪੇ ਵਾਲਿਆ ਮੁੱਕ ਜਾਣੇ ਜੋ ਸਰੀਰਾਂ ਦੇ ਨਾਲ

Me hawawa naal v era jikar || tadap shayari

Me hawawa naal v tera jikar nai kardi
kite hoje na ohnu tere naal pyaar mahiyaa
chhadd dooriyaa te a mil saanu
door karde vichhodhe wali tadap mahiyaa

ਮੈਂ ਹਵਾਵਾਂ ਨਾਲ ਵੀ ਤੇਰਾ ਜਿਕਰ ਨਈ ਕਰਦੀ ,

ਕੀਤੇ ਹੋਜੇ ਨ ਉਹਨੂੰ ਤੇਰੇ ਨਾਲ ਪਿਆਰ ਮਾਹੀਆ,,,

ਛੱਡ ਦੂਰੀਆਂ ਤੇ ਆ ਮਿਲ ਸਾਨੂੰ,

ਦੂਰ ਕਰਦੇ ਵਿਛੋੜੇ ਵਾਲੀ ਤੜਫ ਮਾਹੀਆ,, ❤

Oh har saah naal chete aundi e || sad shayari punjabi

Oh har saah naal chete aundi e
saannu hasdeyaa nu ikalla kar jandi
preet kaash rooh ton kardi pyaar mere naal
te oh umraa lai mere naal khad jandi

ਉਹ ਹਰ ਸਾਹ ਨਾਲ ਚੇਤੇ ਆਉਦੀ ਏ
ਸਾਨੂੰ ਹੱਸਦਿਆ ਨੂੰ ਇਕੱਲਾ ਕਰ ਜਾਂਦੀ
ਪ੍ਰੀਤ ਕਾਸ਼ ਰੂਹ ਤੋਂ ਕਰਦੀ ਪਿਆਰ ਮੇਰੇ ਨਾਲ
ਤੇ ਉਹ ਉਮਰਾਂ ਲਈ ਮੇਰੇ ਨਾਲ ਖੜ ਜਾਂਦੀ

ਭਾਈ ਰੂਪਾ