Skip to content

tasveer

Tasveer shayari, tasveer status, teri tasveer, tera mukhda, khoobsurat tasveer shayari punjabi hindi, tumhari tasveer pr shayari

Teri tasveer || love Punjabi shayari

Dekhda rehnda haan teri tasveera nu
Jive rabb di koi inayat lagdi hai 😍
Tenu lagda e tere vich khaas nhi kuj
Tere ashiqa, chan tareyan ton puch tu ohna nu ki lagdi hai ❤️

ਦੇਖਦਾਂ ਰਹਿੰਦਾ ਹਾਂ ਤੇਰੀ ਤਸਵੀਰਾਂ ਨੂੰ
ਜਿਵੇਂ ਰੱਬ ਦੀ ਕੋਈ ਇਨਾਇਤ ਲੱਗਦੀ ਹੈ😍 
ਤੈਨੂੰ ਲੱਗਦਾ ਏਂ ਤੇਰੇ ਵਿੱਚ ਖ਼ਾਸ ਨਹੀਂ ਕੁੱਝ
ਤੇਰੇ ਆਸ਼ਿਕਾਂ, ਚੰਨ ਤਾਰਿਆਂ ਤੋਂ ਪੁੱਛ ਤੂੰ ਉਹਨਾਂ ਨੂੰ ਕੀ ਲੱਗਦੀ ਹੈ ❤️

Sanu lod teri || love Punjabi shayari || ghaint status

Sanu lod teri aa kini asi dasde nahi
Sach Jani tere bina assi kakh de nahi
Tasveer teri rakh layi hai dil de wich
Bhul ke ve kise hor nu asi takde nahi ❤️

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ ❤️

Russi hoyi takdeer || sad punjabi shayari

Ishq ch pagal karke gaye oh
Menu russi hoyi meri takdeer mili..!!
Sari raat mein hanjhuyan naal kattda reha
Silli hoyi sirhane ohdi tasveer mili💔..!!

ਇਸ਼ਕ ‘ਚ ਪਾਗਲ ਕਰਕੇ ਗਏ ਉਹ
ਮੈਨੂੰ ਰੁੱਸੀ ਹੋਈ ਮੇਰੀ ਤਕਦੀਰ ਮਿਲੀ..!!
ਸਾਰੀ ਰਾਤ ਮੈਂ ਹੰਝੂਆਂ ਨਾਲ ਕੱਟਦਾ ਰਿਹਾਂ
ਸਿੱਲ੍ਹੀ ਹੋਈ ਸਿਰਹਾਣੇ ਓਹਦੀ ਤਸਵੀਰ ਮਿਲੀ💔..!!

Ik tarfa pyar || love Punjabi shayari

Tenu dekhe bina tasveer teri bna sakde aan
Asi deewane ik dar de, hor dar kehre ja sakde aan
Menu pta tenu mohobbat naal kise hor de hai
Par tenu ek tarfon taan asi chah sakde aan🙃

ਤੈਨੂੰ ਦੇਖੇਂ ਬਿਨਾਂ ਤਸਵੀਰ ਤੇਰੀ ਬਣਾ ਸਕਦੇ ਆ
ਅਸੀਂ ਦੀਵਾਨੇ ਇੱਕ ਦਰ ਦੇ, ਹੋਰ ਦਰ ਕਿਹੜੇ ਜਾ ਸਕਦੇ ਆ
ਮੈਨੂੰ ਪਤਾ ਤੈਨੂੰ ਮਹੋਬਤ ਨਾਲ ਕਿਸੇ ਹੋਰ ਦੇ ਹੈ
ਪਰ ਤੈਨੂੰ ਇੱਕ ਤਰਫ਼ੋਂ ਤਾਂ ਅਸੀਂ ਚਾਹ ਸਕਦੇ ਆ🙃

Sohaan khaan vala c tu || sad Punjabi status

Kyi vaar aayeyan pind tere mein
Te tenu mera zara vi khayal nhi
Vadh sohaa khaan valeya ch c tu
Te menu shad de hoye tenu sohaa da zra vi aayeya lihaaz nhi

Kade maada nhi chaheya c tera
Tenu vadh chahun ton bgair
Rabb to kuj nhi mangeya c kade mein
Tenu paun ton bgair

Hun chit karda e mein teri
Har ikk tasveer nu jala deya
Jis gabe nu hoyia c ishq tere ton
Us gabe nu maar deya

Mithe bola nu bol maar gya
Bahla siyana c tu
Bahla jhuth tu boleya
Vadh sohaan Khan valeya ch c tu💔

ਕਈ ਵਾਰ ਆਇਆਂ ਪਿੰਡ ਤੇਰੇ ਮੈਂ
ਤੇ ਤੈਨੂੰ ਮੇਰਾ ਜ਼ਰਾ ਵੀ ਖ਼ਿਆਲ ਨਹੀਂ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ
ਤੇ ਮੈਨੂੰ ਛੱਡਦੇ ਹੋਏ ਤੈਨੂੰ ਸੋਹਾਂ ਦਾ ਜ਼ਰਾ ਵੀ ਆਇਆ ਲਿਹਾਜ਼ ਨਹੀਂ

ਕਦੇ ਮਾਡ਼ਾ ਨਹੀਂ ਚਾਹਿਆ ਸੀ ਤੇਰਾ
ਤੈਨੂੰ ਵੱਧ ਚਾਹੁਣ ਤੋਂ ਬਗੈਰ
ਰੱਬ ਤੋਂ ਕੁਝ ਨਹੀਂ ਮੰਗਿਆ ਸੀ ਕਦੇ ਮੈਂ
ਤੈਨੂੰ ਪਾਉਣ ਤੋਂ ਬਗੈਰ

ਹੁਣ ਚਿਤ ਕਰਦਾ ਏ ਮੈਂ ਤੇਰੀ
ਹਰ ਇੱਕ ਤਸਵੀਰ ਨੂੰ ਜਲਾ ਦਿਆਂ
ਜਿਸ ਗਾਬੇ ਨੂੰ ਹੋਇਆ ਸੀ ਇਸ਼ਕ ਤੇਰੇ ਤੋਂ
ਓਸ ਗਾਬੇ ਨੂੰ ਮਾਰ ਦਿਆਂ

ਮਿੱਠੇ ਬੋਲਾਂ ਨੂੰ ਬੋਲ ਮਾਰ ਗਿਆ
ਬਾਹਲਾ ਸਿਆਣਾਂ ਸੀ ਤੂੰ
ਬਾਹਲਾ ਝੁਠ ਤੂੰ ਬੋਲਿਆ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ💔

Taare Chann || Punjabi shayari || love shayari

Chann te Eh taare
Puchde metho eko hi swaal
Iklla Hun raati rehna e
Kihda e khayal..
Tasveer kihdi jihnu roj dekhda tu
Ehde lyi kyu gurdware roj mathe tekda tu
Pyar e izhaar taa kar
Khayalan ch hi na mohobbat nu roj mukammal kar..

ਚੰਨ ਤੇ ਇਹ ਤਾਰੇ 
ਪੁੱਛਦੇ ਮੈਥੋਂ ਇਕੋ ਹੀ ਸਵਾਲ
ਇਕੱਲਾ ਹੁਣ ਰਾਤੀ ਰਹਿਨਾ ਏ 
ਕਿਹਦਾ ਏ ਖਿਆਲ..
ਤਸਵੀਰ ਕਿਹਦੀ ਜਿਹਨੂੰ ਰੋਜ਼ ਦੇਖਦਾ ਤੂੰ
ਇਹਦੇ ਲਈ ਕਿਉਂ ਗੁਰੂ ਦੁਆਰੇ ਰੋਜ਼ ਮੱਥੇ ਟੇਕਦਾ ਤੂੰ
ਪਿਆਰ ਏ ਇਜ਼ਹਾਰ ਤਾਂ ਕਰ
ਖਿਆਲਾਂ ‘ਚ ਹੀ ਨਾਂ ਮਹੁੱਬਤ ਨੂੰ ਰੋਜ਼ ਮੁਕੰਮਲ ਕਰ..

Ohnu bhulauna || love Punjabi status

Mein chahunda nhi ohnu bhulana
Ohdi yaad ohde ditte jakhma nu hra rakhdi hai
Mein chahunda nhi ohdiya tasveera nu jalauna
Ohdi tasveera nu dekh akh meri sabar rakhdi hai
Har ek din ohdi bewafai di gwahi dinda hai
Fer vi pta nhi kyu ohde aun di umeed ch nazar raah te nazra rakhdi hai❤

ਮੈ ਚਾਹੁੰਦਾ ਨਹੀਂ ਉਹਨੂੰ ਭੁਲਾਨਾ
ਉਹਦੀ ਯਾਦ ਓਹਦੇ ਦਿੱਤੇ ਜ਼ਖਮਾਂ ਨੂੰ ਹਰਾ ਰੱਖਦੀ ਹੈ
ਮੈਂ ਚਾਹੁੰਦਾ ਨਹੀਂ ਓਹਦੀਆਂ ਤਸਵੀਰਾਂ ਨੂੰ ਜਲਾਉਣਾ
ਓਸਦੀ ਤਸਵੀਰਾਂ ਨੂੰ ਦੇਖ ਅੱਖ ਮੇਰੀ ਸਬਰ ਰੱਖਦੀ ਹੈ
ਹਰ ਇੱਕ ਦਿਨ ਉਹਦੀ ਬੇਵਫ਼ਾਈ ਦੀ ਗਵਾਹੀ ਦਿੰਦਾ ਹੈ
ਫੇਰ ਵੀ ਪਤਾ ਨਹੀਂ ਕਿਉਂ ਓਹਦੇ ਆਉਣ ਦੀ ਉਮੀਦ ‘ਚ ਨਜ਼ਰ ਰਾਹ ਤੇ ਨਜ਼ਰਾਂ ਰੱਖਦੀ ਹੈ❤

Buri taqdeer meri || 2 lines status

teriyaa akhaa de vich dekhan nu ji karda tasveer meri
tainu paa na sakeyaa eh boori taqdeer meri

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

..ਕੁਲਵਿੰਦਰਔਲਖ