Skip to content

ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

Title: ਮੇਲਾ || Mela || Punjabi poem

Best Punjabi - Hindi Love Poems, Sad Poems, Shayari and English Status


True love Punjabi shayari || ghaint shayari

Gam asa nahio laina lai tethon vi nahi hona
Reh asi nahio sakde reh tethon vi nahi hona..!!

ਗਮ ਅਸਾਂ ਨਹੀਂਓ ਲੈਣਾ ਲੈ ਤੈਥੋਂ ਵੀ ਨਹੀਂ ਹੋਣਾ
ਰਹਿ ਅਸੀਂ ਨਹੀਂਓ ਸਕਦੇ ਰਹਿ ਤੈਥੋਂ ਵੀ ਨਹੀਂ ਹੋਣਾ..!!

Title: True love Punjabi shayari || ghaint shayari


Ardass || Punjabi status || true lines

*ਜਦੋਂ ਪ੍ਰਮਾਤਮਾ ਤੁਹਾਡੀ ਅਰਦਾਸ ਦਾ ਤੁਰੰਤ ਜਵਾਬ ਦਿੰਦਾ ਹੈ ਤਾਂ ਉਹ ਤੁਹਾਡਾ ਵਿਸ਼ਵਾਸ ਪੱਕਾ ਕਰ ਰਿਹਾ ਹੁੰਦਾ ਹੈ!*

*ਜਦੋਂ ਪ੍ਰਮਾਤਮਾ ਤੁਹਾਡੀ ਅਰਦਾਸ ਦਾ ਦੇਰੀ ਨਾਲ ਜਵਾਬ ਦਿੰਦਾ ਹੈ ਤਾਂ ਉਹ ਤੁਹਾਡਾ ਸਬਰ ਦੇਖ ਰਿਹਾ ਹੁੰਦਾ ਹੈ!!*

*ਜਦੋਂ ਪ੍ਰਮਾਤਮਾ ਤੁਹਾਡੀ ਅਰਦਾਸ ਦਾ ਬਿਲਕੁਲ ਕੋਈ ਜਵਾਬ ਨਹੀਂ ਦਿੰਦਾ ਤਾਂ ਸਮਝ ਲੈਣਾ ਕਿ ਉਸ ਨੇ ਤੁਹਾਡੇ ਲਈ ਕੁੱਝ ਹੋਰ ਚੰਗਾ ਸੋਚਿਆ ਹੋਇਆ ਹੈ!!!*
🌟🌟🌟🌟🌟🌟🌟
*ਵਾਹਿਗੁਰੂ ਜੀ ਕਾ ਖਾਲਸਾ।।*
*ਵਾਹਿਗੁਰੂ ਜੀ ਕੀ ਫ਼ਤਹਿ ਜੀ।।*

Title: Ardass || Punjabi status || true lines