Skip to content

ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

Title: ਮੇਲਾ || Mela || Punjabi poem

Best Punjabi - Hindi Love Poems, Sad Poems, Shayari and English Status


ME TAINU

Me tainu meri rooh tainu kare pyar enna naa sooh tainu na likh sakaan naa bol sakaa ki aakhaan hasdi nu tainu

Me tainu meri rooh tainu
kare pyar enna naa sooh tainu
na likh sakaan naa bol sakaa
ki aakhaan hasdi nu tainu



tere dil diya galiya || punjabi love shayari

Tere dil diyan galiya ch dil lag gya
Menu samjh na aawe ishq chupawa mein kive..!!
Pyar diya janjeera ch banne gye haan
Tu hi Dass khud nu shudawa mein kive🥀..!!

ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ
ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ..!!
ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ
ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀..!!

Title: tere dil diya galiya || punjabi love shayari