Skip to content

ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

Title: ਮੇਲਾ || Mela || Punjabi poem

Best Punjabi - Hindi Love Poems, Sad Poems, Shayari and English Status


Allah to siwa || sad but true shayari || life shayari

Menu haddon vadh pyar de nikhareya e ohne
Nigh eho jehe pyar da kite maneya hi nahi..!!
Kyu kara mein mohobbat duniya de naal
Jad menu Allah ton siwa kise janeya hi nahi..!!

ਮੈਨੂੰ ਹੱਦੋਂ ਵੱਧ ਪਿਆਰ ਦੇ ਨਿਖਾਰਿਆ ਏ ਓਹਨੇ
ਨਿੱਘ ਇਹੋ ਜਿਹੇ ਪਿਆਰ ਦਾ ਕਿਤੇ ਮਾਣਿਆ ਹੀ ਨਹੀਂ..!!
ਕਿਉਂ ਕਰਾਂ ਮੈਂ ਮੋਹੁੱਬਤ ਦੁਨੀਆਂ ਦੇ ਨਾਲ
ਜਦ ਮੈਨੂੰ ਅੱਲਾਹ ਤੋਂ ਸਿਵਾ ਕਿਸੇ ਜਾਣਿਆ ਹੀ ਨਹੀਂ..!!

Title: Allah to siwa || sad but true shayari || life shayari


Money can buy something || Money English Quotes

“Money can buy some things to create happiness, but it can never buy happiness.” –  Tarun Choudhary

Title: Money can buy something || Money English Quotes