Skip to content

AJHE V RUSSE BAITHE | Punjabi Shayari

Gamma di raat aai
mere dil te chhayea khup hanera
oh ajhe v ruse baithe ne
jinna nu asi manayea bathera

ਗਮਾਂ ਦੀ ਰਾਤ ਆਈ
ਮੇਰੇ ਦਿਲ ਤੇ ਛਾਇਆ ਖੁਪ ਹਨੇਰਾ
ਉਹ ਅਜੇ ਵੀ ਰੁਸੇ ਬੈਠੇ ਨੇ
ਜਿੰਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ

Title: AJHE V RUSSE BAITHE | Punjabi Shayari

Tags:

Best Punjabi - Hindi Love Poems, Sad Poems, Shayari and English Status


Asi shisha JAD vi takkde haan || Punjabi poetry || ghaint love poetry

Ohda sath ta chaddeya vi chadd nahi hona
Oh rooh nu lagge rog jehe
Palla bajheya e injh ohda mere naal
Oh satt janma de sanjog jehe
Bane chehre da shingar mere
Ohde khuaab hi sanu sajaunde ne
Asi shisha jadd vi takdde haan
Oh kol khade nazar aunde e..!!

Bas oh hi oh es duniya te jiwe
Esa sohna yaar milaya e
Kar ikathe kayi janma de khushi khede
Jholi sadi vich rabb paya e
Ohda khayal hi vaar injh kar janda
Rooh de rog lgge vi muskaunde ne
Asi shisha jadd vi takdde haan
Oh kol khade nazar aunde e..!!

Na nazran ton door to Na dil ton door
Ang sang rehnde oh Saahan de
Ikk pal vi Na sath shuttda e
Oh rehnde vich nigahan de
Asi jad vi shant ho ke behnde haan
Ohde bol fer bas gungunaunde ne
Asi shisha jadd vi takdde haan
Oh kol khade nazar aunde e..!!

Hoye sache jahe khayalat sade
Ohde ishq ch kadam jo rakheya e
Ohi bane ne roohan de hani
Kise hor nu Na bhul ke vi takkeya e
Ohde bol jad vi pukaran menu
Meri khushi nu char chann launde ne
Asi shisha jadd vi takdde haan
Oh kol khade nazar aunde e..!!

ਓਹਦਾ ਸਾਥ ਤਾਂ ਛੱਡਿਆਂ ਵੀ ਛੱਡ ਨਹੀਂ ਹੋਣਾ
ਉਹ ਰੂਹ ਨੂੰ ਲੱਗੇ ਰੋਗ ਜਿਹੇ
ਪੱਲਾ ਬੱਝਿਆ ਏ ਇੰਝ ਓਹਦਾ ਮੇਰੇ ਨਾਲ
ਉਹ ਸੱਤ ਜਨਮਾਂ ਦੇ ਸੰਜੋਗ ਜਿਹੇ
ਬਣੇ ਚਿਹਰੇ ਦਾ ਸ਼ਿੰਗਾਰ ਮੇਰੇ
ਓਹਦੇ ਖੁਆਬ ਹੀ ਸਾਨੂੰ ਸਜਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਬੱਸ ਉਹ ਹੀ ਉਹ ਇਸ ਦੁਨੀਆਂ ਤੇ ਜਿਵੇਂ
ਐਸਾ ਸੋਹਣਾ ਯਾਰ ਮਿਲਾਇਆ ਏ
ਕਰ ਇਕੱਠੇ ਕਈ ਜਨਮਾਂ ਦੇ ਖੁਸ਼ੀ ਖੇੜੇ
ਝੋਲੀ ਸਾਡੀ ਵਿੱਚ ਰੱਬ ਪਾਇਆ ਏ
ਓਹਦਾ ਖਿਆਲ ਹੀ ਵਾਰ ਇੰਝ ਕਰ ਜਾਂਦਾ
ਰੂਹ ਦੇ ਰੋਗ ਲੱਗੇ ਵੀ ਮੁਸਕਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਨਾ ਨਜ਼ਰਾਂ ਤੋਂ ਦੂਰ ਨਾ ਦਿਲ ਤੋਂ ਦੂਰ
ਅੰਗ ਸੰਗ ਰਹਿੰਦੇ ਉਹ ਸਾਹਾਂ ਦੇ
ਇੱਕ ਪਲ ਵੀ ਨਾ ਸਾਥ ਛੁੱਟਦਾ ਏ
ਉਹ ਰਹਿੰਦੇ ਵਿੱਚ ਨਿਗਾਹਾਂ ਦੇ
ਅਸੀਂ ਜਦ ਵੀ ਸ਼ਾਂਤ ਹੋ ਕੇ ਬਹਿੰਦੇ ਹਾਂ
ਓਹਦੇ ਬੋਲ ਫਿਰ ਬੱਸ ਗੁਣਗੁਣਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਹੋਏ ਸੱਚੇ ਜਿਹੇ ਖਿਆਲਾਤ ਸਾਡੇ
ਓਹਦੇ ਇਸ਼ਕ ‘ਚ ਕਦਮ ਜੋ ਰੱਖਿਆ ਏ
ਓਹੀ ਬਣੇ ਨੇ ਰੂਹਾਂ ਦੇ ਹਾਣੀ
ਕਿਸੇ ਹੋਰ ਨੂੰ ਨਾ ਭੁੱਲ ਕੇ ਵੀ ਤੱਕਿਆ ਏ
ਓਹਦੇ ਬੋਲ ਜਦ ਵੀ ਪੁਕਾਰਨ ਮੈਨੂੰ
ਮੇਰੀ ਖੁਸ਼ੀ ਨੂੰ ਚਾਰ ਚੰਨ ਲਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

Title: Asi shisha JAD vi takkde haan || Punjabi poetry || ghaint love poetry


ZINDAGI OHI ZEENDA || Shayari Punjabi

Khusi ik ehsaas
jisdi har kise nu talaash
gam ajeha anubhav
jo har ik de paas
par zindagi ohi zeenda
jisnu aapne aap te vishvaas

ਖੁਸ਼ੀ ਇਕ ਅਹਿਸਾਸ
ਜਿਸਦੀ ਹਰ ਕਿਸੇ ਨੂੰ ਤਲਾਸ਼
ਗਮ ਅਜਿਹਾ ਅਨੁਭਵ
ਜੋ ਹਰ ਇਕ ਦੇ ਪਾਸ
ਪਰ ਜ਼ਿੰਦਗੀ ਓਹੀ ਜ਼ੀਂਦਾ
ਜਿਸਨੂੰ ਆਪਣੇ ਆਪ ਤੇ ਵਿਸ਼ਵਾਸ

Title: ZINDAGI OHI ZEENDA || Shayari Punjabi