Skip to content

ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

Title: ਮੇਲਾ || Mela || Punjabi poem

Best Punjabi - Hindi Love Poems, Sad Poems, Shayari and English Status


Love Punjabi Shayari || two line shayari

Mann Hi Mann Mein Uss Din Muskuraya Sii,
Jad Tu Pehli Waari Meinu Bulaya Sii !!!♥️

ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ
ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!♥️

Title: Love Punjabi Shayari || two line shayari


Birha de dukh || sad punjabi shayari

Chal aaja hun shad majbooriyan
Kar na tu hor deriyan😒..!!
Sanu birha de dukhan ne staya
Te maareya udeekan teriyan💔..!!

ਚੱਲ ਆਜਾ ਹੁਣ ਛੱਡ ਮਜ਼ਬੂਰੀਆਂ
ਕਰ ਨਾ ਤੂੰ ਹੋਰ ਦੇਰੀਆਂ😒..!!
ਸਾਨੂੰ ਬਿਰਹਾ ਦੇ ਦੁੱਖਾਂ ਨੇ ਸਤਾਇਆ
ਤੇ ਮਾਰਿਆ ਉਡੀਕਾਂ ਤੇਰੀਆਂ💔..!!

Title: Birha de dukh || sad punjabi shayari