Best Punjabi - Hindi Love Poems, Sad Poems, Shayari and English Status
Meri jubaan te naam sada || punjabi dard
ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ
ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ
ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ
ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ
ਭਾਈ ਰੂਪਾ
Title: Meri jubaan te naam sada || punjabi dard
Kehndi kanaal hi aa palle tere
ਕਹਿੰਦੀ ਕਨਾਲ ਹੀ ਆ ਪੱਲੇ ਤੇਰੇ
ਤੂੰ ਰੀਝਾਂ ਮੇਰੀਆਂ ਪੁਗਾ ਨਹੀਂ ਸਕਦਾ
ਮੇਰਾ ਸੁਪਨਾ ਏ ਕਨੇਡਾ ਜਾਣਾ
ਤੂੰ ਸ਼ਿਮਲੇ ਤਕ ਦਾ ਖ਼ਰਚਾ ਲਾ ਨਹੀਂ ਸਕਦਾ
ਕਹਿੰਦੀ ਮੇਰਾ ਬਾਪੂ ਆੜਤੀਆ, ਸਾਡੇ ਮੂਹਰੇ ਤੇਰੀ ਕੋਈ ਔਕਾਤ ਨਹੀਂ
ਇਕ ਤਾਂ ਤੂੰ ਘੱਟ ਪੜ੍ਹਿਆ ਲਿਖਿਆ
ਉੱਤੋਂ ਸਾਡੇ ਬਰਾਬਰ ਤੂੰ ਕਮਾ ਨਹੀਂ ਸਕਦਾ
ਮੈਂ ਕਿਹਾ ਭਾਵੇਂ ਗੁਜਾਰੇ ਜੋਗਾ ਦਿੱਤਾ ਰੱਬ ਨੇ
ਰੋਟੀ ਟੁੱਕ ਚੰਗਾ ਚਲਦਾ ਏ
ਮੰਨਿਆ ਤੁਹਾਡੀ ਆਮਦਨ ਜਿਆਦੀ ਆ
ਪਰਿਵਾਰ ਸਾਡਾ ਵੀ ਵਧੀਆ ਵੱਸਦਾ ਏ
ਸਕੂਨ ਦੀ ਰੋਟੀ ਖਾ ਕੇ ਖੁਸ਼ ਆ
ਸਾਥੋਂ ਦੋ ਨੰਬਰ ਵਿਚ ਕੰਮ ਨਹੀਂ ਹੁੰਦੇ
ਗ਼ਰੀਬਾਂ ਦਾ ਲਹੂ ਨਚੋੜਣ ਵਾਲੇ, ਅਖ਼ੀਰ ਨੂੰ ਰੋਂਦੇ ਨੇ ਹੁੰਦੇ

