Best Punjabi - Hindi Love Poems, Sad Poems, Shayari and English Status
ਮੇਲਾ || Mela || Punjabi poem
ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ
ਓਦਰੋਂ ਝੱਲੀ ਨੱਠੀ ਨੱਠੀ ਆਈ ।
ਇੱਕ ਪਾਸੇ ਚੱਲੇ ਨਾਚ
ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।
.
ਤਮਾਸ਼ਾ ਦੇਖਣ ਆਏ ਕਿੰਨੇ
ਗਿਣ ਨਹੀਂ ਸੀ ਹੁੰਦੇ ਇਨੇ
ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ
ਕੋਈ ਨੱਚ ਨੱਚ ਦਿਖਾਵੇ ਕਾਰੇ ।
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ
ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ
ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ
ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।
ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਸੜਕੋ ਸੜਕੀ ਦੇਖ ਹੱਟੀਆ ਲੱਗੀਆ
ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।
ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ
ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।
ਖਾਲੀ ਵੀ ਕੋਈ ਨੀ
ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।
Title: ਮੇਲਾ || Mela || Punjabi poem
Tera deewana || Punjabi shayari
ਮੇਰੀ ਅੱਖਾਂ ਸਾਹਮਣੇ ਰਹਿੰਦਾ ਏ ਬੱਸ ਇੱਕ ਚੇਹਰਾ
ਮੈਨੂੰ ਦਿਵਾਨਾ ਕਰਦਾ ਏ ਬੱਸ ਇੱਕ ਚੇਹਰਾ
ਪਲ ਪਲ ਸਵਾਲ ਕਰਾਂ ਮੈਂ ਖੁਦ ਤੋਂ
ਕੀ ਕਾਹਤੋਂ ਇਨਾਂ ਕਰਦਾ ਏ ਦਿਲ ਦਿਲੋਂ ਤੇਰਾ
ਤੂੰ ਸੂਟ ਕਿਹੜੇ ਦਰਜ਼ੀ ਕੋਲੋਂ ਸਵਾਉਨੀ ਏ
ਇੱਕ ਤਾਂ ਤੂੰ ਪਹਿਲਾਂ ਹੀ ਏਹਨੀ ਖੁਬਸੂਰਤ
ਉਪਰੋਂ ਤੂੰ ਕਾਲ਼ੇ ਰੰਗ ਦਾ ਸੂਟ ਬਾਹਲ਼ਾ ਘੈਂਟ ਪਾਉਣੀ ਏ
ਜੇਹੜਾ ਵੀ ਤੈਨੂੰ ਦੇਖ ਲਵੇ ਦਿਵਾਨਾ ਤੇਰਾਂ ਹੋ ਜਾਂਦਾ ਏ
ਜੇ ਦੇਖ ਲਵੇ ਤੂੰ ਅਸਮਾਨ ਵੱਲ ਅੱਖਾਂ ਭਰਕੇ
ਸ਼ਰਮਾ.. ਅੰਬਰੋਂ ਫੇਰ ਮੀਂਹ ਪੈ ਜਾਂਦਾ ਏ😍