Skip to content

Darr tenu khohan da ❤️ || Punjabi shayari || Punjabi status || alone shayari

Tere hasseya di awaj sun jo khid da e mnn
Khide mann nu socha ch paunda e tenu khohan da darr..!!
Menu jinde jee maarda e prwah nhio karda
Mera sukun khohna chahunda e tenu khohan da darr..!!
Ajeeb jahi bechaini raata nu son nahi dindi
menu jarh to maar mukaunda e Tenu khohan da darr..!!
Jadd takk rehna mera pyar zinda
Mere andar rehna jionda e tenu khohan da darr..!!
Jaan ch jaan vi tere aun naal aundi e
Tenu paya v nahi e fir v staunda e tenu khohan da darr..!!
Lakha lok ne kol..pr je tu Na dikhe
Bhari mehfil ch v rwaunda e tenu khohan da darr..!!

ਤੇਰੇ ਹਾਸਿਆਂ ਦੀ ਆਵਾਜ ਸੁਣ ਜੋ ਖਿੜਦਾ ਏ ਮਨ
ਖਿੜੇ ਮਨ ਨੂੰ ਸੋਚਾਂ ਵਿੱਚ ਪਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਮੈਨੂੰ ਜਿਓੰਦੇ ਜੀਅ ਮਾਰਦਾ ਏ.. ਪਰਵਾਹ ਨਹੀਂਓ ਕਰਦਾ
ਮੇਰਾ ਸੁਕੂਨ ਖੋਹਣਾ ਚਾਹੁੰਦਾ ਏ ਤੈਨੂੰ ਖੋਹਣ ਦਾ ਡਰ..!!
ਅਜੀਬ ਜਿਹੀ ਬੇਚੈਨੀ ਰਾਤਾਂ ਨੂੰ ਸੌਣ ਨਹੀਂ ਦਿੰਦੀ
ਮੈਨੂੰ ਜੜ੍ਹ ਤੋਂ ਮਾਰ ਮੁਕਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਜਦ ਤੱਕ ਰਹਿਣਾ ਪਿਆਰ ਮੇਰਾ ਜ਼ਿੰਦਾ
ਮੇਰੇ ਅੰਦਰ ਰਹਿਣਾ ਜਿਓਂਦਾ ਤੈਨੂੰ ਖੋਹਣ ਦਾ ਡਰ..!!
ਜਾਨ ‘ਚ ਜਾਨ ਵੀ ਤੇਰੇ ਆਉਣ ਨਾਲ ਆਉਂਦੀ ਏ
ਤੈਨੂੰ ਪਾਇਆ ਵੀ ਨਹੀਂ ਏ ਫਿਰ ਵੀ ਸਤਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਲੱਖਾਂ ਲੋਕ ਨੇ ਕੋਲ..ਪਰ ਜੇ ਤੂੰ ਨਾ ਦਿਖੇੰ
ਭਰੀ ਮਹਿਫ਼ਿਲ ‘ਚ ਵੀ ਰਵਾਉਂਦਾ ਏ ਤੈਨੂੰ ਖੋਹਣ ਦਾ ਡਰ..!!

Title: Darr tenu khohan da ❤️ || Punjabi shayari || Punjabi status || alone shayari

Best Punjabi - Hindi Love Poems, Sad Poems, Shayari and English Status


Tere naal pyar ❤️ || true love shayari video || Punjabi status

Deed teri mile taan seene paindi thar ve
Dil de haal di tenu kithe Saar ve
Sade taan sahaan vich vass gaya yaar ve
Kive tenu dassa kinna tere naal pyar ve..!!

Title: Tere naal pyar ❤️ || true love shayari video || Punjabi status


Kal nu fer zindagi shuru howegi || Shayari khyaal

Kal nu fer zindagi shuru howegi
kal fer usdi yaad aawegi
kal fer bheed c us nu labhanga
kal fer oh ghum ho jawegi
kal fer koi nawa khawaab awega
kal fer kai ajnabi milange
kal fer chehreyaa ch nazar aawegi
kal fer ik shaam awegi
kal fer hawa nu suneyaa jawega
kal fer aasman mere wal vekhega
mainu dubaara koi aawaz aawegi
kal fer ik raat aawegi
kal fer usdi yaad awegi
kal fer ik hun aawegi
kal fer navi baat aawegi …

ਕੱਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ,
ਕੱਲ੍ਹ ਫੇਰ ਉਸਦੀ ਯਾਦ ਆਵੇਗੀ,
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ,
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ,
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ,
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ,
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ,
ਕੱਲ੍ਹ ਫੇਰ ਇਕ ਸ਼ਾਮ ਆਵੇਗੀ,
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ,
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ,
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ,
ਕੱਲ੍ਹ ਫੇਰ ਇਕ ਰਾਤ ਆਵੇਗੀ,
ਕੱਲ੍ਹ ਫੇਰ ਉਸਦੀ ਯਾਦ ਆਵੇਗੀ,
ਕੱਲ੍ਹ ਫੇਰ ਇਕ ਹੁਣ ਆਵੇਗੀ,
ਕੱਲ੍ਹ ਫੇਰ ਨਵੀਂ ਬਾਤ ਆਵੇਗੀ….

Title: Kal nu fer zindagi shuru howegi || Shayari khyaal