
Marziya eh teriyan sanu nahio bhaundiya..!!

ਵਾਰ ਵਾਰ ਫੇਰ ਤੇਰਾ ਹੀ ਖਿਆਲ ਆਇਆ।।
ਤੂੰ ਪੁੱਛਣ ਨਾ ਕਦੇ ਵੀ ਮੇਰਾ ਹਾਲ ਆਇਆ।।
ਕਿੱਥੇ ਹੋਈ ਗਲਤੀ,ਕਿਹੜੀ ਵਜ੍ਹਾ ਨਾਲ ਦੂਰ ਹੋਏ,,
ਜੀਹਦਾ ਨਾ ਜੁਵਾਬ ਕੋਈ, ਉਹੀ ਸਵਾਲ ਆਇਆ।।
ਚੁੱਪ ਚਾਪ ਜਿਹੀ ਹੈ,ਉੱਝ ਤਾਂ ਇਹ ਹਰਫ਼ਾਂ ਦੀ ਬੋਲੀ,,
ਦਿਲ ਦੇ ਵਿਹੜੇ ਹੀ ਯਾਰੋ ਇਹ ਭੁਚਾਲ ਆਇਆ।।
ਦਿਨ ਮਹੀਨੇ ਸਾਲ,ਲੱਗੇ ਬੀਤ ਗਈਆ ਸਦੀਆਂ,,
“ਹਰਸ”ਫਿਰ ਨਾ ਕਦਮ ਤੁਰ ਮੇਰੇ ਨਾਲ ਆਇ।। ਹਰਸ✍️
Tu khaas e mein evein taan nhi bolda😊
Manneya tere naal larhda par mein fr vi hora vang taan nhi tere pyar nu paiseya naal Tolda🙌
Chal shad yaara par tenu Mann na paina mein har kise naal taan nhi dil de bhed kholda..🙌
ਤੂੰ ਖ਼ਾਸ ਏ ਮੈਂ ਐਵੇਂ ਤਾਂ ਨੀ ਬੋਲਦਾ 😊
ਮੰਨਿਆ ਤੇਰੇ ਨਾਲ ਲੜਦਾ ਪਰ ਮੈਂ ਫਿਰ ਵੀ ਹੋਰਾ ਵਾਂਗੂੰ ਤਾ ਨੀ ਤੇਰੇ ਪਿਆਰ ਨੂੰ ਪੈਸਿਆਂ ਨਾਲ ਤੋਲਦਾ🙌
ਚੱਲ ਛੱਡ ਯਾਰਾਂ ਪਰ ਤੈਨੂੰ ਇਹ ਤਾ ਮੰਨਣਾ ਹੀ ਪੈਣਾ ਮੈ ਹਰ ਕਿਸੇ ਨਾਲ ਤਾ ਨਹੀਂ ਦਿਲ ਦੇ ਭੇਦ ਖੋਲਦਾ…🙌