Kadi aa mil yaar pyaareyaa
saanu hizar tere na mareyaa
ਕਦੀ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
Kadi aa mil yaar pyaareyaa
saanu hizar tere na mareyaa
ਕਦੀ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
Milna tera c jive rooh nu rabb milna
Pahunche arsha te c jive maar udaari
Tere jaan to baad Na chain aaya kite
Vjji seene te mohobbat di satt bhari
Dil cheez hi rbb ne bnayi esi
Pyar mile Na mile eh ta hundi haari
Pyar jani Na iklle fullan di saij kidre
Jaan kddn te ondi e roohan di yaari
Noor dekheya c ik tere chehre utte
Mano lath hi gyi c eh duniya sari
Akhan bhukhiya peyasiyan awaj marn
Deja didar ta sajjna tu ik vari
ਮਿਲਣਾ ਤੇਰਾ ਸੀ ਜਿਵੇਂ ਰੂਹ ਨੂੰ ਰੱਬ ਮਿਲਣਾ
ਪਹੁੰਚੇ ਅਰਸ਼ਾਂ ਤੇ ਸੀ ਜਿਵੇਂ ਮਾਰ ਉਡਾਰੀ..!!
ਤੇਰੇ ਜਾਣ ਤੋਂ ਬਾਅਦ ਨਾ ਚੈਨ ਆਇਆ ਕਿਤੇ
ਵੱਜੀ ਸੀਨੇ ਤੇ ਮੋਹੁੱਬਤ ਦੀ ਸੱਟ ਭਾਰੀ..!!
ਦਿਲ ਚੀਜ਼ ਹੀ ਰੱਬ ਨੇ ਬਣਾਈ ਐਸੀ
ਪਿਆਰ ਮਿਲੇ ਨਾ ਮਿਲੇ ਇਹ ਤਾਂ ਹੁੰਦੀ ਹਾਰੀ..!!
ਪਿਆਰ ਜਾਣੀ ਨਾ ਇਕੱਲੇ ਫੁੱਲਾਂ ਦੀ ਸੇਜ ਕਿੱਧਰੇ
ਜਾਨ ਕੱਢਣ ਤੇ ਆਉਂਦੀ ਏ ਰੂਹਾਂ ਦੀ ਯਾਰੀ..!!
ਨੂਰ ਦੇਖਿਆ ਸੀ ਇੱਕ ਤੇਰੇ ਚਿਹਰੇ ਉੱਤੇ
ਮਨੋ ਲੱਥ ਹੀ ਗਈ ਸੀ ਇਹ ਦੁਨੀਆ ਸਾਰੀ..!!
ਅੱਖਾਂ ਭੁੱਖੀਆਂ ਪਿਆਸੀਆਂ ਅਵਾਜ ਮਾਰਨ
ਦੇ ਜਾ ਦੀਦਾਰ ਤਾਂ ਸੱਜਣਾ ਤੂੰ ਇੱਕ ਵਾਰੀ..!!
Le jaawa tainu nadiyo paar
jithe koi gair na wasda howe
taareyaa thalle baith galla kariye
dekh chann v othe hasda howe
cheti hi me gal, dil di kehni
kite jhatt akh na, meri khulje
supna dekhiyaa, ik inmol jeha
neend khulde saar na
oh supne bhulje
ਲੈ ਜਾਵਾਂ ਤੇਨੂੰ ਨਦੀਓਂ ਪਾਰ
ਜਿੱਥੇ ਕੋਈ ਗ਼ੈਰ ਨਾ ਵਸਦਾ ਹੋਵੇ
ਤਾਰਿਆਂ ਥੱਲੇ ਬੈਠ ਗੱਲਾਂ ਕਰੀਏ
ਦੇਖ ਚੰਨ ਵੀ ਉੱਥੇ ਹੱਸਦਾ ਹੋਵੇ
ਛੇਤੀ ਹੀ ਮੈਂ ਗੱਲ, ਦਿੱਲ ਦੀ ਕਿਹਣੀ
ਕਿਤੇ ਝੱਟ ਅੱਖ ਨਾ, ਮੇਰੀ ਖੁੱਲਜੇ
ਸੁਪਨਾ ਦੇਖਿਆ, ਇੱਕ ਅਨਮੋਲ ਜੇਹਾ
ਨੀਂਦ ਖੁਲਦੇ ਸਾਰ ਨਾ
ਉਹ ਸੁਪਨਾ ਭੁੱਲਜੇ 😐