Enjoy Every Movement of life!
ਚੰਗੇ ਦੇ ਨਾਲ ਚੰਗੇ ਬਣੋ, ਪਰ ਬੁਰੇ ਦੇ ਨਾਲ ਬੁਰਾ ਕਦੇ ਨਾ ਬਣੋ
ਕਿਉਂਕਿ ਹੀਰੇ ਦੇ ਨਾਲ ਹੀਰਾ ਤਾਂ ਤਰਾਸ਼ਿਆ ਜਾ ਸਕਦਾ ਹੈ
ਪਰ ਚਿੱਕੜ ਨਾਲ ਚਿੱਕੜ ਕਦੇ ਸਾਫ ਨਹੀਂ ਹੋ ਸਕਦਾ !!!
ਮੈਂ ਵੀ ਚੁੱਪ,ਤੇ ਸਾਰਾ ਆਲਮ ਖਾਮੋਸ਼ ਏ…..
ਤੂੰ ਗਲਤ ਨੂੰ ਗਲਤ ਕਹਿ ਰਿਹਾ, ਸ਼ਾਇਦ ਤੇਨੂੰ ਹੋਸ਼ ਏ….
ਤੂੰ ਰੱਬ ਏ, ਜਾ ਕੋਈ ਹਲਾਤਾਂ ਤੋਂ ਬੇਖ਼ਬਰ,
ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ….
ਸਵੇਰੇ ਅਖਬਾਰ ਲੈਣ ਗਿਆ ਸੀ ਮੈਂ,
ਪਰ ਅਖਬਾਰ ਪਹਿਲਾਂ ਹੀ ਵਿਕਿਆ ਹੋਇਆ ਸੀ…..
ਇਹ ਕੰਡੇ ਆਪ ਚੁਣੇ ਨੇ ਅਸੀ,
ਨਾ ਮੁੱਕਦਰਾ ਵਿੱਚ ਲਿਖਿਆ ਹੋਇਆ ਸੀ…..
ਗੌਰ ਨਾਲ ਸੋਚੀ, ਸਾਡੇ ਵਰਤਮਾਨ, ਸਾਡੇ ਅਤੀਤ ਦਾ ਹੀ ਦੋਸ਼ ਏ….
ਕੀ ਗੱਲ ਤੇਨੂੰ ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ…..