dil te likhiyaa jo ohda naam, oh kade nio mitnaa
jind muk jawegi ik din, ho javegi sawah
par vekhi tu, tera naam nio mitna
ਦਿਲ ਤੇ ਲਿਖਿਆ ਜੋ ਉਹਦਾ ਨਾਮ, ਉਹ ਕਦੇ ਨਿਓ ਮਿਟਣਾ
ਜਿੰਦ ਮੁਕਜਾਵੇਗੀ ਇਕ ਦਿਨ, ਹੋ ਜਾਵੇਗੀ ਸਵਾਹ
ਪਰ ਵੇਖੀ ਤੂੰ, ਤੇਰੇ ਨਾਮ ਨਿਓ ਮਿਟਣਾ
dil te likhiyaa jo ohda naam, oh kade nio mitnaa
jind muk jawegi ik din, ho javegi sawah
par vekhi tu, tera naam nio mitna
ਦਿਲ ਤੇ ਲਿਖਿਆ ਜੋ ਉਹਦਾ ਨਾਮ, ਉਹ ਕਦੇ ਨਿਓ ਮਿਟਣਾ
ਜਿੰਦ ਮੁਕਜਾਵੇਗੀ ਇਕ ਦਿਨ, ਹੋ ਜਾਵੇਗੀ ਸਵਾਹ
ਪਰ ਵੇਖੀ ਤੂੰ, ਤੇਰੇ ਨਾਮ ਨਿਓ ਮਿਟਣਾ
ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ ਚ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ ਚ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹ “ਯੁਵਰਾਜ” ਤੇਰਾ ਸੀ