Bahron hor te andron hor bahute vekhe
par andron bahron jo iko
oh koi nahi dikhiya
ਬਾਹਰੋਂ ਹੋਰ ਤੇ ਅੰਦਰੋਂ ਹੋਰ ਬਾਹੁਤੇ ਵੇਖੇ
ਪਰ ਅੰਦਰੋਂ ਬਾਹਰੋਂ ਜੋ ਇਕੋ
ਉਹ ਕੋਈ ਨਹੀਂ ਦਿਖਿਆ
ਇਹ ਅਗਿਆਨਤਾ
ਸਾਡੀ ਸੱਜਣ ,
ਜਿੰਦਗੀ ਤਾਂ ਬੋਲ
ਕੇ ਵੀ ਦੱਸ ਦਿੰਦੀ ਏ ,
ਆਉਂਦੇ ਖਤਰੇ ਨੂੰ ।
ਪਰ ਕੌਣ ਸਮਝਾਵੇ
ਹਰਸ ਤੈਨੂੰ ।
ਤੂੰ ਫੁਰਸਤ ਨਾਲ ਬੈਠ ,
ਕਦੇ ਹਵਾ ਪਾਣੀ
ਧੁੱਪ ਛਾਂ
ਚਿੜੀਆ ਤੇ ਰੁੱਖਾ
ਮਿਨੀ ਮਿਨੀ ਤਰੇਲ
ਤੇ ਬਦਲ ਦੀਆ ਰੁੱਤਾ ਨਾਲ
ਗੱਲਾ ਹੀ ਨਹੀ ਕਰਦੀ ।
ਕਦੇ ਚੜਦੇ ਸੂਰਜ ਦੀ
ਲਾਲੀ ਨਹੀ ਨਿਹਾਰੀ
ਨਾ ਚੰਦ ਨਾਲ ਕੀਤੀ
ਕੋਈ ਗੱਲ ਪਿਆਰੀ
ਜ਼ਿੰਦਗੀ ਦੇ ਰਸਤੇਆ ਨੂੰ
ਹਰਸ ਦੇਖਣਾ ਤੈਨੂੰ ਨਹੀ ਆਉਂਦਾ
ਇਸ ਵਿਚ ਕੁਦਰਤ
ਕੀ ਕਰੇ ਵਿਚਾਰੀ ।
ਜ਼ਿੰਦਗੀ ਤਾਂ ਬੋਲ ਬੋਲ ਵੀ
ਦੱਸ ਦਿੰਦੀ ਏ ਆਉਣ ਵਾਲੇ ਖਤਰੇ ਨੂੰ
ਇਹ ਅਗਿਆਨਤਾ
ਸਾਡੀ ਸੱਜਣਾ ਅਸੀ
ਸੁਣ ਦੇਖ ਪਾਉਂਦੇ ਨਹੀ ।
ਹਰਸ✍️