I don’t want to know TRUTH from others…
Because I know the Person I LØVE is EAGERLY waiting to tell me everything in DETAIL…❤
I don’t want to know TRUTH from others…
Because I know the Person I LØVE is EAGERLY waiting to tell me everything in DETAIL…❤
TU DELHI MAIN PUNJAB
ਸੰਨ ਸੰਤਾਲੀ ਵਾਂਗੂ ਤੂੰ ਸਾਥੋ ਵੰਡਿਅਾ ਪਾਲਿਅਾ ਨੇ।
ਹੁਣ ਵਾਂਗ 84 ਦੇ ਦੰਗਿਅਾ ਵਾਂਗ ਤੂੰ ਛਰਮਾਂ ਲਾ ਲਿਅਾ ਨੇ।
ਮੇਰੇ ਕਤਲ ਕਿਤੇ ਅਰਮਾਣ ਸਾਰੇ ਤੇ ਦਿਲ ਵੀ ਤੋਿੜਅਾ ਫੁੱਲ ਗੁਲਾਬ ਜਿਹਾ।।
ਨੀ ਤੇਰੀ ਨਿਅਤ ਸੋਣਿੲੇ ਦਿਲੀ ਦੀ ਸਰਕਾਰ ਜਹੀ।
ਤੇ ਮੈ ਨਾਲ ਮੁਸੀਬਤਾਂ ਲੱੜਦਾ ਿਰਹਾ ਦੁਖੀ ਪੰਜਾਬ ਜਿਹਾ।।
#ਬਾਰਾਂਮਾਹ
ਸਾਲ ਦੇ ਬਾਰਾਂ ਮਹੀਨੇ ਆਏ
ਕਿੰਨੀਆਂ ਰੁੱਤਾਂ ਬਦਲ ਕੇ ਜਾਏ
#ਚੇਤ
ਲੰਘ ਗਈਆਂ ਨੇ ਰੁਤਾਂ
ਚੜਿਆ ਏ ਮਹੀਨਾ ਚੇਤ ਦਾ
ਹਵਾ ਜੋ ਪੂਰੇ ਦੀ ਚਲੀ ਆਈ
ਰੁੱਤ ਏ ਬਹਾਰ ਦੀ ਆਈ
#ਵੈਸਾਖ
ਦੂਜਾ ਮਹੀਨਾ ਵੈਸਾਖੀ ਹੋਈ
ਚੜੇ ਵੈਸਾਖ ਧੁਪਾਂ ਲੱਗਣ
ਕਣਕਾਂ ਫੇਰ ਪੱਕਣ ਤੇ ਆਈ
ਆ ਗਿਆ ਦੁਬਾਰਾ ਓਹੀ ਵੇਲਾ
ਮੁੜ ਭਰ ਜਾਣਾ ਖੁਸ਼ੀਆਂ ਦਾ ਮੇਲਾ
#ਜੇਠ
ਚੜੇ ਜੇਠ ਰੁੱਖਾਂ ਨੂੰ ਮਾਣੇ ਨਾ
ਕਹੀ, ਕੁਹਾੜੀ ਨੂੰ ਪਛਾਣੇ ਨਾ
ਜੇਠ ਮਹੀਨਾ ਲੋਆਂ ਵਗਣ
ਤੱਤੇ ਤੱਤੇ ਰਾਹ ਤੱਪਣ
#ਹਾੜ੍ਹ
ਚੜਿਆ ਮਹੀਨਾ ਹਾੜ
ਤੱਪਦੇ ਦਿਸਣ ਪਹਾੜ
ਜਿਥੋਂ ਏ ਸੂਰਜ ਚਾੜਿਆ
ਸੁਕਿਆਂ ਨੂੰ ਏ ਸਾੜਿਆ
#ਸੌਣ
ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ
ਹਰ ਕੋਈ ਵੇਹੜੇ ਜਾ-ਜਾ ਕੇ ਪਿਜੱਣ
ਖਾਲੀ ਖੂਹ ਖਾਲੀ ਨੇ ਜੋ ਦਰਿਆ
ਸਬ ਪਾਣੀ ਨਾਲ ਜਾ ਭਰਿਆ
ਪੰਛੀ,ਜਾਨਵਰ,ਇੰਸਾਨ ਸਬ ਖੁਸ਼ ਹੁੰਦੇ ਨੇ
ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ
#ਭਾਦੋਂ
ਮਹੀਨਾ ਭਾਦੋਂ ਦਾ ਆਇਆ
ਗਿੱਧੜ-ਗਿੱਧੜੀ ਦਾ ਵਿਆਹ ਹੋਇਆ
ਪਿਆਰ ਕੁਦਰਤ ਦਾ ਇਕ ਜੁਟ ਹੋ ਜਾਣਾ
ਤੇਜ ਧੁਪਾਂ ਵਿੱਚ ਜਦੋਂ ਮੀਂਹ ਪੈ ਜਾਣਾ
#ਅੱਸੂ
ਮਹੀਨਾ ਅੱਸੂ ਦਾ ਆਇਆ
ਗੀਤ ਰੱਬ ਦੇ ਘਰ ਦਾ ਗਾਇਆ
ਏਸ ਮਹੀਨੇ ਰੱਖਾ ਮੈਂ ਨਰਾਤੇ
ਏਸ ਬਹਾਨੇ ਮਿਲਾ ਰੱਬ ਨੂੰ ਜਾ ਕੇ
#ਕੱਤਕ
ਮਹੀਨੇ ਕੱਤਕ ਦੇ ਤਿਓਹਾਰ ਆਇਆ
ਖੁਸ਼ੀਆਂ ਦੇ ਇਹ ਰੰਗ ਲੈ ਆਇਆ
ਠੰਡ ਦਾ ਇਹ ਮਹੀਨਾ ਆਇਆ
ਮੌਸਮਾਂ ਦਾ ਬਦਲਾਅ ਆਇਆ
#ਮੱਘਰ
ਮੌਸਮ ਸਿਆਲ ਦਾ ਆਇਆ
ਅੰਗ ਸੰਗ ਬੈਠਣ ਲਾਇਆ
ਦੁੱਖ ਸੁਖ ਸੁਣਾਨ ਲਾਇਆ
ਧੁੰਧਲਾ ਇਹ ਮੌਸਮ ਆਇਆ
ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ
#ਪੋਹ
ਚੜ੍ਹਿਆ ਮਹੀਨਾ ਪੋਹ
ਦੁਖਾਂ ਨਾਲ ਭਰਿਆ ਸੀ ਜੋਹ
ਸਰਦ ਕਕਰਿਲਿਆਂ ਸੀ ਰਾਤਾਂ
ਮਹਿੰਗੇ ਮੁੱਲ ਪਈਆਂ ਨੇ ਪਰਭਾਤਾਂ
#ਮਾਘ
ਪੋਹ ਦੀ ਆਖਰੀ ਰਾਤ
ਮਨਾਉਣੀ ਏ ਏਕ ਸਾਥ
ਤਿਓਹਾਰ ਲੋਹੜੀ ਦਾ ਜੋ ਮਨਾਉਣਾ
ਗੀਤ ਸਾਰਿਆਂ ਨੇ ਖੁਸ਼ੀ-ਖੁਸ਼ੀ ਗਾਉਣਾ
ਮਾਘ ਦੀ ਸੰਗਰਾਂਦ ਪਹਿਲੀ
ਗੁਰੂ ਘਰ ਖੁਸ਼ੀ-ਖੁਸ਼ੀ ਜਾਣਾ
#ਫੱਗਣ
ਪਤਝੜ ਵਾਪਿਸ ਚਲੀ ਏ
ਬਸੰਤ ਮੁੜ ਦੁਬਾਰਾ ਆਈ ਹੈ
ਅਖਰੀਲਾ ਮਹੀਨਾ ਸਾਲ ਦਾ ਏ
ਬਹੁਤੀ ਬਰਸਾਤ ਨਾ ਭਾਲ ਦਾ ਏ
ਛੱਡ ਚਲਿਆ ਜਿੰਮੇਵਾਰੀ ਏ
ਚੇਤ ਹੁਣ ਫੇਰ ਤੇਰੀ ਬਾਰੀ ਏ
ਜਿਤੇਸ਼ਤਾਂਗੜੀ