Skip to content

Fikar bathera || love shayari ||Punjabi status

Ohde rosse vi jayej ne mehta
Oh fikar bda tera karde aa
Unjh duniya fire batheri ethe
Oh dil tere kadma vich dharde aa ❤

ਓਹਦੇ ਰੋਸੇ ਵੀ ਜਾਇਜ਼ ਨੇ ਮਹਿਤਾ 
ਓਹ ਫ਼ਿਕਰ ਬੜਾ ਤੇਰਾ ਕਰਦੇ ਆ 
ਉਂਝ ਦੁਨੀਆ ਫਿਰੇ ਬਥੇਰੀ ਇੱਥੇ 
ਓਹ ਦਿਲ ਤੇਰੇ ਕਦਮਾ ਵਿਚ ਧਰਦੇ ਆ।।❤

Title: Fikar bathera || love shayari ||Punjabi status

Best Punjabi - Hindi Love Poems, Sad Poems, Shayari and English Status


Ishq mittha jehar || punjabi love shayari || kavita

ਇਸ਼ਕ ਮਿੱਠਾ ਜ਼ਹਿਰ

ਅਸੀਂ ਤੇਰੇ ਹੱਥਾਂ ਤੋਂ ਜ਼ਹਿਰ ਵੀ ਪੀ ਸਕਦੇ ਹਾਂ
ਪਰ ਬਗੈਰ ਤੇਰੇ ਜ਼ਿੰਦਗੀ ਨਹੀਂ ਜੀਅ ਸਕਦੇ ਹਾਂ
ਮੈਨੂੰ ਨੀਂ ਪਤਾ ਕਿ ਤੇਰੀ ਅਖਾਂ ਵਿਚ ਕਿ ਮੂਲ ਹੋਣਾ ਮੇਰਾ
ਪਰ ਅਸੀਂ ਅਨਮੋਲ ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ

ਮੇਰੇ ਹਰ ਇੱਕ ਸਵਾਲ ਦਾ ਜਵਾਬ
ਸਿਰਫ ਕੋਲ਼ ਤੇਰੇ ਹੀ ਹੈਂ
ਮੈਨੂੰ ਲਗਦਾ ਦੁਖਾਂ ਦਾ ਐਹ
ਜ਼ਾਲ ਸਿਰਫ਼ ਕੋਲ਼ ਮੇਰੇ ਹੀ ਹੈਂ
ਤੂੰ ਜਵਾਬ ਦੇਈਂ ਹਰ ਇੱਕ ਗੱਲ ਦਾ ਮੇਰਾ
ਕੀ ਇਸ਼ਕ ਨਿਭਾਉਣ ਦੀ ਗੱਲ ਤੇਰੇ ਦਿਲ ਚ ਵੀ ਹੈ
ਜੇ ਨਹੀਂ ਹੈ ਤਾਂ ਕੋਈ ਗੱਲ ਨਹੀਂ
ਏਹ ਇਸ਼ਕ ਹੈ ਅਸੀਂ ਤਾਂ ਜ਼ਹਿਰ ਚੱਖੀ ਬੈਠੇ ਹਾਂ
ਤੈਨੂੰ ਕੀ ਦਸਾਂ ਅਸੀਂ ਅਨਮੋਲ
ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ

ਨੁਮਾਇਸ਼ ਨਹੀਂ ਕਰਾਂਗੇ ਤੇਰੇ ਧੋਖੇ ਦੀ
ਰਾਜ਼ ਇਸ਼ਕ ਦਾ ਦਿਲ ਚ ਹੀ ਰਖਣਾ ਚਾਹੀਦਾ
ਜਿੰਦਗੀ ਤੋਂ ਇੱਕ ਗੱਲ ਸਿੱਖੀ
ਕਦੇ ਸ੍ਵਾਦ ਕੌੜਾ ਵੀ ਚੱਖਣਾ ਚਾਹੀਦਾ
ਤੂੰ ਫ਼ਿਕਰ ਨਾ ਕਰੀ ਮੇਰੀ
ਮੈਂ ਕਦੇ ਵੀ ਤੇਰਾ ਜਿਕਰ ਨਹੀਂ ਕਰਾਂਗਾ
ਮੇਰੀ ਗੱਲ ਮੰਨੋਂ ਤਾਂ ਛੱਡੇਂ ਯਾਰ ਦਾ ਨਾਂ ਵੀ ਭੁਲਾ ਦੇਣਾ ਚਾਹੀਦਾ
ਐਹ ਆਸ਼ਕ ਸਾਰੇ ਜ਼ਹਿਰ ਚੱਖੀ ਬੈਠੇ ਹਾਂ
ਕੀ ਕਹਿਣਾ ਕਮਲਿਆ ਦਾ ਅਨਮੋਲ
ਰੱਬ ਦੇ ਥਾਂ ਯਾਰ ਨੂੰ ਰਖੀਂ ਬੈਠੇ ਹਾਂ
—ਗੁਰੂ ਗਾਬਾ

Title: Ishq mittha jehar || punjabi love shayari || kavita


Gal Tohfe di ni || Punjabi lines True Love Shayari

Gal Tohfe di ni hundi
us vich bhare pyar di hundi e
kadar sirf pyar di ni hundi
sajjna nu dite satikaar di hundi e

ਗੱਲ #ਤੋਹਫ਼ੇ ਦੀ ਨੀ ਹੁੰਦੀ,
ਉਸ ਵਿੱਚ #ਭਰੇ ਪਿਆਰ ਦੀ ਹੁੰਦੀ ਏ ..
ਕਦਰ ਸਿਰਫ਼ #ਪਿਆਰ ਦੀ ਨੀ ਹੁੰਦੀ,
ਸੱਜਣਾ ਨੂੰ ਦਿੱਤੇ #ਸਤਿਕਾਰ ਦੀ ਹੁੰਦੀ ਏ.

Title: Gal Tohfe di ni || Punjabi lines True Love Shayari