ਹਵਾਵਾਂ ਵਰਗਾ ਹੋ ਗਿਆ ਏ ਤੂੰ
ਮੇਹ੍ਸੂਸ ਤਾਂ ਹੁੰਦਾ ਐਂ ਪਰ ਦਿਸਦਾ ਨੀ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਕਦਮਾਂ ਕਦਮਾਂ ਤੇ ਜਾਂਣ ਗਏ ਰਾਜ਼ ਅਸੀਂ ਵੀ ਕਈ ਸਾਰੇ
ਕੰਮ ਕਿਸੇ ਤੋਂ ਜਦੋਂ ਤੱਕ ਹੋਵੇ ਕਦਰ ਓਹਦੋਂ ਤੱਕ ਬੱਸ ਰਹਿੰਦੀ ਐ
ਕੰਮ ਨਿਕਲਣ ਤੋਂ ਬਾਅਦ ਚ ਕੋਈ ਪੁਛਦਾ ਨੀਂ
ਮੁਰਝਾਇਆ ਹੋਇਆ ਹੈ ਫੁੱਲ ਹੁਣ ਓਹ
ਮਹੋਬਤ ਦਾ ਜੋਂ ਕਦੇ ਸੁਕਦਾ ਨੀ
ਜਿਨ੍ਹਾਂ ਨੂੰ ਪਤਾ ਹੁੰਦਾ ਐਂ ਕੇ ਨਹੀਂ ਰਹੇ ਸਕਦੇ ਓਹ ਸਾਡੇ ਬਿਨ
ਐਹ ਜਾਨਣ ਤੋਂ ਬਾਅਦ ਬੰਦਾ ਟਿਕਦਾ ਨੀਂ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਬੱਸ ਹੁਣ ਇੱਕ ਹੋਰ ਸ਼ਾਇਰੀ ਕਹਾਂਗਾ
ਜਿਨ੍ਹਾਂ ਦਾ ਵੀ ਇਸ ਦਿਲ ਨੇ ਦਿਲ ਤੋਂ ਕਿਤਾ
ਓਹ ਲੋਕ ਬਾਹਲ਼ੇ ਸਿਆਣੇ ਨਿਕਲ਼ੇਂ
ਛੱਡ ਸਾਨੂੰ ਖੇਡਗੇ ਚਲਾਕੀਆਂ ਸਾਰੀ
ਓਹਣਾ ਲਈ ਪਤਾਂ ਲਗੀਆ ਏਹ ਖੇਡ ਪੁਰਾਣੇਂ ਨਿਕਲ਼ੇਂ
—ਗੁਰੂ ਗਾਬਾ 🌷