Ishq adhoora poora e magar
Tu Hun kise hor da lekin
Khuab ateet ch tu sirf mera e magar❤
ਇਸ਼ਕ ਅਧੂਰਾ ਪੂਰਾ ਏ ਮਗਰ
ਤੂੰ ਹੁਣ ਕਿਸੇ ਹੋਰ ਦਾ ਲੇਕਿਨ
ਖ਼ੁਆਬ ਅਤੀਤ ਚ ਤੂੰ ਸਿਰਫ ਮੇਰਾ ਏ ਮਗਰ❤
Ishq adhoora poora e magar
Tu Hun kise hor da lekin
Khuab ateet ch tu sirf mera e magar❤
ਇਸ਼ਕ ਅਧੂਰਾ ਪੂਰਾ ਏ ਮਗਰ
ਤੂੰ ਹੁਣ ਕਿਸੇ ਹੋਰ ਦਾ ਲੇਕਿਨ
ਖ਼ੁਆਬ ਅਤੀਤ ਚ ਤੂੰ ਸਿਰਫ ਮੇਰਾ ਏ ਮਗਰ❤
ਗੁੰਮੇ ਜੋ ਵਿਚਕਾਰ ਰਾਹ, ਮੈਂ ਉਹ ਤਮਾਮ ਲੱਭਦੀ ਹਾਂ।।
ਆਪਣੇ ਅੰਦਰੋਂ ਹੀ ਕੋਈ,ਚੰਗਾ ਮਹਿਮਾਨ ਲੱਭਦੀ ਹਾਂ।।
ਉੱਲਝਣ ਹੈ ਕੋਈ, ਜੋ ਦਿਲ ਤੱਕ ਆਵਾਜ਼ ਨਾ ਆਵੇ,,
ਮਰ ਚੁੱਕੀ ਜਮੀਰ ਵਿਚੋਂ, ਹਾਲੇ ਵੀ ਜਾਨ ਲੱਭਦੀ ਹਾਂ।।
ਮੁੱਢ ਤੋਂ ਹਾਂ ਸੁੱਤੀ,ਹਾਲੇ ਤੱਕ ਵੀ ਨਾ ਮੈਂਨੂੰ ਜਾਗ ਆਈ,,
ਬੇਈਮਾਨੀਆਂ ਕਰਕੇ ਵੀ, ਮੈਂ ਸਨਮਾਨ ਲੱਭਦੀ ਹਾਂ।।
ਮਿਹਨਤ ਤੋਂ ਡਰਦੀ, ਦਰ “ਹਰਸ” ਬਾਬਿਆਂ ਦੇ ਬੈਠੀ,,
ਧਾਗੇ ਤਬੀਤਾਂ ਸਹਾਰੇ, ਕਾਮਯਾਬੀ ਮਹਾਨ ਲੱਭਦੀ ਹਾਂ।।
ਪੱਥਰ ਦਿਲ ਵਿੱਚ ਰਹਿਮ ਨਾ ਕੋਈ, “ਮਹਿਤਾ” ਵਾਲਿਆ,,
ਇਨਸਾਨੀਅਤ ਲਈ ਜਿਊਂਦੀ ਇਨਸਾਨ ਲੱਭਦੀ ਹਾਂ।।
