Best Punjabi - Hindi Love Poems, Sad Poems, Shayari and English Status
Maa || punjabi shayari
ਲੈ ਨੀ ਸਕਦਾ ਤੇਰੀ ਥਾਂ ਕੋਈ ।
ਏਹ੍ਹ ਗੱਲ ਮੇਰੇ ਰਬ ਤੋਂ ਵੀ ਲੁਕੀ ਨਹੀਂ ।।
ਕਿਨੇਆ ਨਾਲ ਦਿਲਾਂ ਦੀ ਕੁਰਬਤ ਸੀ ।
ਪਰ ਤੇਰੀ ਕਮੀ ਖਲਦੀ ਰਹੀ ।।
ਤੇਰੀ ਬੁੱਕਲ ਚ ਜੋ ਨਿੱਘ ਸੀ ।
ਉਹ ਤਾ ਆਤਿਸ਼ ਦੀ ਲੋਅ ਚ ਵੀ ਨਹੀਂ ।।
ਹਰ ਪੰਨੇ ਤੇ ਤੇਰਾ ਜ਼ਿਕਰ ਹੈ ।
ਜਿਦਾਂ ਮੇਰੇ ਵਜੂਦ ਤੋਂ ਤੇਰਾ ਨਾਮ ਮਿਟਣਾ ਨਹੀਂ ।।
ਨਿਰੋਲ ਜਾਹਿ ਜਾਪਦੀ ਆ ਤੇਰੀ ਤਸਵੀਰ ਇਸ ਚਾਰ ਦੀਵਾਰੀ ਚ ।
ਸਬ ਹੈ ਬੱਸ ਤੇਰੀ ਉਹ ਅਫਸੂਨ ਕਰਦੀ ਆਵਾਜ਼ ਨਹੀਂ।।
ਕਿਨੀ ਦਫ਼ਾ ਤੈਨੂੰ ਸੁਫ਼ਨੇ ਚ ਮਿਲਦੀ ਰਹੀ ਆ ਮਾਂ ।
ਬੱਸ ਤੂੰ ਹੁਣ ਸਿਰ ਤੇ ਹੱਥ ਫੇਰ ਜਗਾਉਂਦੀ ਨਹੀਂ ।
ਸਿਰ ਤੇ ਹੱਥ ਫੇਰ ਜਗਾਉਂਦੀ ਨਹੀਂ ।।