
Nahi bhulde Surat pyari nu..!!
Je tu mil jawe sajjna ve
Mein bhulja duniya sari nu..!!

ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .
ਆਮ ਜਾ ਇਕ ਇਨਸਾਨ
ਝੂਠ ਵਿਚ ਵੀ ਸੱਚ ਜਿਸਦੇ
ਆਖਦੇ ਗੁਸਾਖੋਰ ਜਿਹਨੂੰ
ਪਰ ਸਮਝੇ ਨਾ ਕੋਈ ਉਹਨੂੰ
ਸਭ ਕੁੱਝ ਹੋਣ ਤੇ ਵੀ ਕੁਝ ਨੀ ਜਿਦੇ ਤੋ
ਉਹ ਹਾਂ ਮੈਂ
ਮਿਲ ਕੇ ਵੀ ਜਿਸਨੂੰ ਕੁੱਝ ਨਾ ਮਿਲ ਸਕਿਆ
ਉਹ ਹਾਂ ਮੈਂ
ਡਰ ਲੱਗਦਾ ਸੀ ਜਿਸਨੂੰ ਇਕੱਲੇ ਰਹਿਣ ਤੋ
ਹੁਣ ਡਰ ਲਗਦਾ ਉਹਨਾ ਤੋ ਜੋ ਨਾਲ ਨੇ ਮੇਰੇ
ਸਭ ਪਾਸੇ ਮਤਲਬੀ ਯਾਰ ਕੋਈ ਨਾ ਲੱਭਿਆ ਆਪਣਾ
ਨਾ ਮਿਲਿਆ ਕੋਈ ਕਰਨ ਨੂੰ ਦੁੱਖ ਸਾਂਝਾ
ਜਿਸ ਤੇ ਕੀਤਾ ਐਤਬਾਰ ਉਸਨੇ ਕਦੀ ਸਮਝਿਆ ਨਾ ਆਪਣਾ
ਲੋਕ ਮੇਰੀ ਚੁੱਪ ਨੂੰ ਸਮਝਦੇ ਆਕੜ
ਲੋਕਾਂ ਨੂੰ ਬਲੋਣਾ ਸ਼ੱਡਤਾ ਕਿਉਕਿ
ਜਿਹੜਾ ਨਾ ਸਮਝਿਆ ਚੁੱਪ ਉਹ ਬੋਲ ਕੀ ਸਮਝੂ
ਕਿਸੇ ਸਾਹਮਣੇ ਸ਼ੋ ਕਰਨਾ ਪਸੰਦ ਨੀ ਕੁਝ
ਬਸ ਮੇਰੇ ਆਪਣੇ ਹੀ ਸਮਝ ਜਾਣ ਇਹੀ ਬੁਹਤ ਆ
G😎