Jiwe paniyan ch lehran da ikk mikk ho jana
Injh lagda e sajjna menu tera mera sath..!!
ਜਿਵੇਂ ਪਾਣੀਆਂ ‘ਚ ਲਹਿਰਾਂ ਦਾ ਇੱਕ ਮਿੱਕ ਹੋ ਜਾਣਾ
ਇੰਝ ਲੱਗਦਾ ਏ ਸੱਜਣਾ ਮੈਨੂੰ ਤੇਰਾ ਮੇਰਾ ਸਾਥ..!!
Jiwe paniyan ch lehran da ikk mikk ho jana
Injh lagda e sajjna menu tera mera sath..!!
ਜਿਵੇਂ ਪਾਣੀਆਂ ‘ਚ ਲਹਿਰਾਂ ਦਾ ਇੱਕ ਮਿੱਕ ਹੋ ਜਾਣਾ
ਇੰਝ ਲੱਗਦਾ ਏ ਸੱਜਣਾ ਮੈਨੂੰ ਤੇਰਾ ਮੇਰਾ ਸਾਥ..!!
Lagge char chand sadi khushiyan nu
Jion layi aasre tere sanu bathere e..!!
Zindagi naal mohobbat e hoyi sajjna
Jadon di mohobbat hoyi naal tere e..!!
ਲੱਗੇ ਚਾਰ ਚੰਦ ਸਾਡੀ ਖੁਸ਼ੀਆਂ ਨੂੰ
ਜਿਉਣ ਲਈ ਆਸਰੇ ਤੇਰੇ ਸਾਨੂੰ ਬਥੇਰੇ ਏ..!!
ਜ਼ਿੰਦਗੀ ਨਾਲ ਮੋਹੁੱਬਤ ਏ ਹੋਈ ਸੱਜਣਾ
ਜਦੋਂ ਦੀ ਮੋਹੁੱਬਤ ਹੋਈ ਨਾਲ ਤੇਰੇ ਏ..!!
ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ
ਓਦਰੋਂ ਝੱਲੀ ਨੱਠੀ ਨੱਠੀ ਆਈ ।
ਇੱਕ ਪਾਸੇ ਚੱਲੇ ਨਾਚ
ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।
.
ਤਮਾਸ਼ਾ ਦੇਖਣ ਆਏ ਕਿੰਨੇ
ਗਿਣ ਨਹੀਂ ਸੀ ਹੁੰਦੇ ਇਨੇ
ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ
ਕੋਈ ਨੱਚ ਨੱਚ ਦਿਖਾਵੇ ਕਾਰੇ ।
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ
ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ
ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ
ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।
ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਸੜਕੋ ਸੜਕੀ ਦੇਖ ਹੱਟੀਆ ਲੱਗੀਆ
ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।
ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ
ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।
ਖਾਲੀ ਵੀ ਕੋਈ ਨੀ
ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।