ਤਰਪਾਲ ਦੇ ਪਲੜੇ ਅਕਲਾਂ ਤੇ,
ਅੰਦਰ ਗਿਆਨ ਦਾ ਮੀਂਹ ਨਹੀ ਪੈਣ ਦਿੰਦੇ…
ਇਹ ਵਣ ਸੁਵੰਨੇ ਭਰਮ ਭੁਲੇਖੇ,
ਤੇਰਾ ਨਾਮ ਨਹੀ ਬਹਿ ਕੇ ਲੈਣ ਦਿੰਦੇ….
ਬਹੁਤਾਂ ਕਹਿ ਤੇਰੇ ਬਾਰੇ ਖੁਸ਼ ਨਹੀਂ ਮੈ,
ਪਰ ਜੋ ਕਹਿਣਾ, ਓਹ ਤੇਰੇ ਠੇਕੇਦਾਰ ਨਹੀ ਕਹਿਣ ਦਿੰਦੇ….
ਪੱਥਰ ਵਿਚ ਉੱਗਦੇ ਬੂਟੇ ਜੋ,
ਮੇਰੀ ਉਮੀਦ ਦਾ ਹੁਜਰਾ ਨਹੀ ਟਇਹਨ ਦਿੰਦੇ….
ਹਵਾ, ਪਾਣੀ, ਰੁੱਖ, ਮਿੱਟੀ ਤੇ ਸੋਚ,
ਯਾਰ ਤੁਸੀ ਮੈਨੂੰ ਕੱਲਿਆ ਕਿਉ ਨਹੀ ਰਹਿਣ ਦਿੰਦੇ….ਹਰਸ✍️