Takdeeran da khel eh sabh
khahishaan hi ne bande diyaan
jo samajhdiyaan ni
ਤਕਦੀਰਾਂ ਦਾ ਖੇਲ ਇਹ ਸਬ
ਖਾਹਿਸ਼ਾਂ ਹੀ ਨੇ ਬੰਦੇ ਦੀਆਂ
ਜੋ ਸਮਝਦੀਆਂ ਨੀ
Takdeeran da khel eh sabh
khahishaan hi ne bande diyaan
jo samajhdiyaan ni
ਤਕਦੀਰਾਂ ਦਾ ਖੇਲ ਇਹ ਸਬ
ਖਾਹਿਸ਼ਾਂ ਹੀ ਨੇ ਬੰਦੇ ਦੀਆਂ
ਜੋ ਸਮਝਦੀਆਂ ਨੀ
Roohan Vale sajjna ve ki kita tu
Jaan sadi lain lagge vi na si kita tu
Yaari layi taan si sacha vala pyar aakh ke
Layi chandri tu menu tera yaar aakh ke
Fer mathe te tu dass kahton payian tiodiyan
Kehre matlab te kehriyan si sajishan judiyan
Tere khial meri zindagi nu lai beh gye
Tere piche pyar pyar asi karde reh gye
Mein taan labhda hi reh gya kasoor mera
Dil todna c khaure dastoor tera
Teri khushi khatir tenu dilo kadd ditta mein
Tu shaddeya taan duniya nu shadd ditta mein
Tere naal jo c supne mein dekhe sajjna
Kayi jhuthe c te kayi c bhulekhe sajjna
Tere jande kadam mere haase bann lai gye
Asi ishqe de maare jhalle ikalle reh gye..!!
ਰੂਹਾਂ ਵਾਲੇ ਸੱਜਣਾ ਵੇ ਕੀ ਕੀਤਾ ਤੂੰ
ਜਾਨ ਸਾਡੀ ਲੈਣ ਲੱਗੇ ਵੀ ਨਾ ਸੀ ਕੀਤਾ ਤੂੰ
ਯਾਰੀ ਲਾਈ ਤਾਂ ਸੀ ਸੱਚਾ ਵਾਲਾ ਪਿਆਰ ਆਖ ਕੇ
ਲਾਈ ਚੰਦਰੀ ਤੂੰ ਮੈਨੂੰ ਤੇਰਾ ਯਾਰ ਆਖ ਕੇ
ਫਿਰ ਮੱਥੇ ਤੇ ਤੂੰ ਦੱਸ ਕਾਹਤੋਂ ਪਾਈਆਂ ਤਿਉੜੀਆਂ
ਕਿਹੜੇ ਮਤਲਬ ਤੇ ਕਿਹੜੀਆਂ ਸੀ ਸਾਜਿਸ਼ਾਂ ਜੁੜੀਆਂ
ਤੇਰੇ ਖਿਆਲ ਮੇਰੀ ਜ਼ਿੰਦਗੀ ਨੂੰ ਲੈ ਬਹਿ ਗਏ
ਤੇਰੇ ਪਿੱਛੇ ਪਿਆਰ ਪਿਆਰ ਅਸੀਂ ਕਰਦੇ ਰਹਿ ਗਏ
ਮੈਂ ਤਾਂ ਲੱਭਦਾ ਹੀ ਰਹਿ ਗਿਆ ਕਸੂਰ ਮੇਰਾ
ਦਿਲ ਤੋੜਨਾ ਸੀ ਖੌਰੇ ਦਸਤੂਰ ਤੇਰਾ
ਤੇਰੀ ਖੁਸ਼ੀ ਖਾਤਿਰ ਤੈਨੂੰ ਦਿਲੋਂ ਕੱਢ ਦਿੱਤਾ ਮੈਂ
ਤੂੰ ਛੱਡਿਆ ਤਾਂ ਦੁਨੀਆਂ ਨੂੰ ਛੱਡ ਦਿੱਤਾ ਮੈਂ
ਤੇਰੇ ਨਾਲ ਜੋ ਸੀ ਸੁਪਨੇ ਮੈਂ ਦੇਖੇ ਸੱਜਣਾ
ਕਈ ਝੂਠੇ ਸੀ ਤੇ ਕਈ ਸੀ ਭੁਲੇਖੇ ਸੱਜਣਾ
ਤੇਰੇ ਜਾਂਦੇ ਕਦਮ ਮੇਰੇ ਹਾਸੇ ਬੰਨ ਲੈ ਗਏ
ਅਸੀਂ ਇਸ਼ਕੇ ਦੇ ਮਾਰੇ ਝੱਲੇ ਇਕੱਲੇ ਰਹਿ ਗਏ..!!
Jhalle ho gaye asi vi piche tere
Tu vi chain dila da nahi pauna..!!
Pagl tenu vi dekhi kar ke jau
Mera haddon vadh ke tenu chahun..!!
ਝੱਲੇ ਹੋ ਗਏ ਅਸੀਂ ਵੀ ਪਿੱਛੇ ਤੇਰੇ
ਤੂੰ ਵੀ ਚੈਨ ਦਿਲਾਂ ਦਾ ਨਹੀਂ ਪਾਉਣਾ..!!
ਪਾਗ਼ਲ ਤੈਨੂੰ ਵੀ ਦੇਖੀਂ ਕਰ ਕੇ ਜਾਊ
ਮੇਰਾ ਹੱਦੋਂ ਵੱਧ ਕੇ ਤੈਨੂੰ ਚਾਹੁਣਾ..!!