Best Punjabi - Hindi Love Poems, Sad Poems, Shayari and English Status
Teriyaa yaada || yaad shayari
ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .
Title: Teriyaa yaada || yaad shayari
Sanu ishqe di chadi lor || Punjabi shayari || true love 😍
Macheya dil vich ajab jeha shor sajjna
Chlle es te Na hun sada jor sajjna
Sanu chdi e ishqe di lor sajjna
Asi takkna nahi hun koi hor sajjna
ਮੱਚਿਆ ਦਿਲ ਵਿੱਚ ਅਜਬ ਜਿਹਾ ਛੋਰ ਸੱਜਣਾ
ਚੱਲੇ ਇਸ ਤੇ ਨਾ ਹੁਣ ਸਾਡਾ ਜ਼ੋਰ ਸੱਜਣਾ
ਸਾਨੂੰ ਚੜੀ ਏ ਇਸ਼ਕੇ ਦੀ ਲੋਰ ਸੱਜਣਾ
ਅਸੀਂ ਤੱਕਣਾ ਨਹੀਂ ਹੁਣ ਕੋਈ ਹੋਰ ਸੱਜਣਾ..!!
