ਕਿ ਲਿਖਾ ਮੈਂ ਤੇਰੇ ਵਾਰੇ
ਤੂੰ ਤਾਂ ਅੱਖਰਾਂ ਵਿੱਚ ਵੀ ਨੀ ਬਿਆਨ ਹੁੰਦੀ
ਮੈਂ ਤਾਂ ਤੈਨੂੰ ਰੋਜ ਤੱਕਦਾ
ਤੂੰ ਹੀ ਆ ਜੋ ਮੇਰੇ ਵੱਲ ਧਿਆਨ ਨਹੀ ਦਿੰਦੀ
ਨੂਰ ਮੁੱਖ ਦਾ ਬਿਆਨ ਕਿਵੇ ਕਰਾ ਮੈਂ
ਕਿਉਂਕਿ ਤੇਰੇ ਜਿਨੀ ਤਾ ਸੋਹਣੀ ਕੋਈ ਹੋਰ ਹੂਰ ਵੀ ਨਹੀਂ ਹੁੰਦੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ
ਐਵੀ ਵੱਡਦੀ ਫਿਰਦੀ ਐ ਥਾਂ ਥਾਂ
ਸਾਨੂੰ ਹੀ ਕਿਉ ਨੀ ਤੂੰ ਗਿਆਨ ਦਿੰਦੀ
ਜਦ ਤੇਰਾ ਚਿਹਰਾ ਨਾ ਦਿਖੇ
ਤਾ ਚਾਰੇ ਪਾਸੇ ਹਨੇਰਾ ਛਾਹ ਜਾਂਦਾ ਐ
ਲਿਖ ਲਿਖ ਸ਼ਾੲਿਰੀ ਕਿਤਾਬਾਂ ਭਰ ਦੂ
ਪਰ ਅਸਲ ਚ ਤਾਂ ਮੈਥੋਂ ਉਹ ਗੱਲ ਬਿਆਨ ਨੀ ਹੁੰਦੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ
ਤੇਰਾ ਨਾਮ ਹੀ ਦੱਸਦਾ ਏ
ਤੂੰ ਕਿਨੀ ਸੋਹਣੀ
ਫੁੱਲ ਵੀ ਤੇਰੇ ਅੱਗੇ ਝੁਕ ਜਾਂਦੀਆਂ
ਜਦ ਤੂੰ ਰਸਨਾਉਣੀ ਆ
ਲਫ਼ਜ਼ਾਂ ਮੇਰਿਆ ਨੇ ਇਹਨੀ ਸਾਰ ਨਹਿਓ ਪਾਉਣੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ