Skip to content

Kise hor nu Na kade asi pyar krange || punjabi poetry || true love

Tere ishq zindagi barbaad krange || punjabi poetry

Ve sajjna tu evein socheya Na kar..
K asi hor kise te dull jawange..!!
Vekh lakhan sohne chehre es duniya te
Tere masum jahe chehre nu bhul jawange..!!
Teriyan bahan de sahare. Te Asman ch ne taare jdon tk..
Udon tk tera intzar krange..!!
Ro ro k tanhayian ch din raat kattange..
Tere ishq ch hi zindagi brbaad krange..!!
Marr jawange tere bgair iklleya ho k..
Pr kise hor nu Na kde asi pyar krange..!!

Dekhe supne c Jo ikathe rehan de..
Sochi Na oh hun chooro choor ho gye..!!
Saahan vich taan ajj v tu hi vssda e
Ki hoyion j raahon asi door ho gye..!!
Asi rooh de haani..te..Akhan ch pani.. e jdon tk..
Udon tkk tera intzaar krange..!!
Ro ro k tanhayian ch din raat kattange..
Tere ishq ch hi zindagi brbaad krange..!!
Marr jawange tere bgair iklleya ho k..
Pr kise hor nu Na kde asi pyar krange..!!

Akhan vich c Jo kde supne tere lyi..
Sochi Na k hun kise hor lyi tkkange..!!
Dar shdd k tere isqh da..
Kise hor de draa te pair rkhange..!!
Tere didar vich tadfan te dil ch e dhadkan jdo tk..
Udon tkk tera intzaar krange..!!
Ro ro k tanhayian ch din raat kattange..
Tere ishq ch hi zindagi brbaad krange..!!
Marr jawange tere bgair iklleya ho k..
Pr kise hor nu Na kde asi pyar krange..!!

ਵੇ ਸੱਜਣਾ ਤੂੰ ਐਵੇਂ ਸੋਚਿਆ ਨਾ ਕਰ
ਕਿ ਅਸੀਂ ਹੋਰ ਕਿਸੇ ਤੇ ਡੁੱਲ੍ਹ ਜਾਵਾਂਗੇ..!!
ਵੇਖ ਲੱਖਾਂ ਸੋਹਣੇ ਚਹਿਰੇ ਇਸ ਦੁਨੀਆਂ ਤੇ
ਤੇਰੇ ਮਾਸੂਮ ਜਿਹੇ ਚਹਿਰੇ ਨੂੰ ਭੁੱਲ ਜਾਵਾਂਗੇ..!!
ਤੇਰੀਆਂ ਬਾਹਾਂ ਦੇ ਸਹਾਰੇ ਤੇ ਅਸਮਾਨ ‘ਚ ਨੇ ਤਾਰੇ ਜਦੋਂ ਤੱਕ
ਉਦੋਂ ਤੱਕ ਤੇਰਾ ਇੰਤਜ਼ਾਰ ਕਰਾਂਗੇ..!!
ਰੋ ਰੋ ਕੇ ਤਨਹਾਈਆਂ ‘ਚ ਦਿਨ ਰਾਤ ਕੱਟਾਂਗੇ
ਤੇਰੇ ਇਸ਼ਕ ਚ ਹੀ ਜ਼ਿੰਦਗੀ ਬਰਬਾਦ ਕਰਾਂਗੇ..!!
ਮਰ ਜਾਵਾਂਗੇ ਤੇਰੇ ਬਗ਼ੈਰ ਇਕੱਲਿਆਂ ਹੋ ਕੇ
ਪਰ ਕਿਸੇ ਹੋਰ ਨੂੰ ਨਾ ਕਦੇ ਅਸੀਂ ਪਿਆਰ ਕਰਾਂਗੇ..!!

ਦੇਖੇ ਸੁਪਨੇ ਸੀ ਜੋ ਇਕੱਠੇ ਰਹਿਣ ਦੇ
ਸੋਚੀਂ ਨਾ ਉਹ ਹੁਣ ਚੂਰੋ ਚੂਰ ਹੋ ਗਏ..!!
ਸਾਹਾਂ ਵਿੱਚ ਤਾਂ ਅੱਜ ਵੀ ਤੂੰ ਹੀ ਵੱਸਦਾ ਏਂ
ਕੀ ਹੋਇਆ ਜੇ ਰਾਹੋਂ ਅਸੀਂ ਦੂਰ ਹੋ ਗਏ..!!
ਅਸੀਂ ਰੂਹ ਦੇ ਹਾਣੀ ਤੇ ਅੱਖਾਂ ‘ਚ ਪਾਣੀ ਏ ਜਦੋਂ ਤੱਕ
ਉਦੋਂ ਤੱਕ ਤੇਰਾ ਇੰਤਜ਼ਾਰ ਕਰਾਂਗੇ..!!
ਰੋ ਰੋ ਕੇ ਤਨਹਾਈਆਂ ‘ਚ ਦਿਨ ਰਾਤ ਕੱਟਾਂਗੇ
ਤੇਰੇ ਇਸ਼ਕ ‘ਚ ਹੀ ਜ਼ਿੰਦਗੀ ਬਰਬਾਦ ਕਰਾਂਗੇ..!!
ਮਰ ਜਾਵਾਂਗੇ ਤੇਰੇ ਬਗ਼ੈਰ ਇਕੱਲਿਆਂ ਹੋ ਕੇ
ਪਰ ਕਿਸੇ ਹੋਰ ਨੂੰ ਨਾ ਕਦੇ ਅਸੀਂ ਪਿਆਰ ਕਰਾਂਗੇ..!!

ਅੱਖਾਂ ਵਿੱਚ ਸੀ ਜੋ ਕਦੇ ਸੁਪਨੇ ਤੇਰੇ ਲਈ
ਸੋਚੀਂ ਨਾ ਕੇ ਹੁਣ ਕਿਸੇ ਹੋਰ ਲਈ ਤੱਕਾਂਗੇ..!!
ਦਰ ਛੱਡ ਕੇ ਤੇਰੇ ਇਸ਼ਕ ਦਾ
ਕਿਸੇ ਹੋਰ ਦੇ ਦਰਾਂ ਤੇ ਪੈਰ ਰੱਖਾਂਗੇ..!!
ਤੇਰੇ ਦੀਦਾਰ ਵਿੱਚ ਤੜਫ਼ਨ ਤੇ ਦਿਲ ‘ਚ ਏ ਧੜਕਣ ਜਦੋਂ ਤੱਕ
ਉਦੋਂ ਤੱਕ ਤੇਰਾ ਇੰਤਜ਼ਾਰ ਕਰਾਂਗੇ..!!
ਰੋ ਰੋ ਕੇ ਤਨਹਾਈਆਂ ‘ਚ ਦਿਨ ਰਾਤ ਕੱਟਾਂਗੇ
ਤੇਰੇ ਇਸ਼ਕ ‘ਚ ਹੀ ਜ਼ਿੰਦਗੀ ਬਰਬਾਦ ਕਰਾਂਗੇ..!!
ਮਰ ਜਾਵਾਂਗੇ ਤੇਰੇ ਬਗ਼ੈਰ ਇੱਕਲਿਆਂ ਹੋ ਕੇ
ਪਰ ਕਿਸੇ ਹੋਰ ਨੂੰ ਨਾ ਕਦੇ ਅਸੀਂ ਪਿਆਰ ਕਰਾਂਗੇ..!!

Title: Kise hor nu Na kade asi pyar krange || punjabi poetry || true love

Best Punjabi - Hindi Love Poems, Sad Poems, Shayari and English Status


A NEW YEAR A NEW START….

A NEW YEAR A NEW START AND WAY TO GO
wish you a successful and glorious
Happy New Year
A NEW YEAR A NEW START AND WAY TO GO
wish you a successful and glorious
Happy New Year

Title: A NEW YEAR A NEW START….


Usde kahe da maan Rakhange zaroor || Punjabi poetry || true love lines

Usda ishq rooh nu rabb milaunda e
Ohnu nazran ch mahan asi rakhange zaroor..!!
Nacheez jahe sanu apnaya e usne
Usde pavitar pyar da ehsan asi rakhange zaroor..!!
Chawan naal paaleya Jo boota mohobbat da
Es mohobbat de naam jind kurbaan asi rakhange zroor..!!
Oh mohobbat lutaunde ne asi zindagi luta rahe haan
Usde kadama ch jahan asi rakhange zroor..!!
Oh kehnde c sanu kite badal Na jayi sajjna
Usde kahe da maan asi rakhange zaroor..!!
Oh Jo kehnde ne tere lyi jionde marde aa
Usdi zindagi layi mehfooz apni jaan rakhange zaroor..!!
Oh kehnde c supna e tere naal jion da
Ohde khayalan ch udaan asi rakhange zaroor..!!
Unj kise v cheez da groor nahi rakhde
Tu sada asi tere eh gumaan asi rakhange zaroor..!!

ਉਸਦਾ ਇਸ਼ਕ ਰੂਹ ਨੂੰ ਰੱਬ ਮਿਲਾਉਂਦਾ ਏ
ਉਸਨੂੰ ਨਜ਼ਰਾਂ ‘ਚ ਮਹਾਨ ਅਸੀਂ ਰੱਖਾਂਗੇ ਜ਼ਰੂਰ..!!
ਨਾਚੀਜ਼ ਜਿਹੇ ਸਾਨੂੰ ਅਪਣਾਇਆ ਉਸਨੇ
ਉਸਦੇ ਪਵਿੱਤਰ ਪਿਆਰ ਦਾ ਅਹਿਸਾਨ ਅਸੀਂ ਰੱਖਾਂਗੇ ਜ਼ਰੂਰ..!!
ਚਾਵਾਂ ਨਾਲ ਪਾਲਿਆ ਜੋ ਬੂਟਾ ਮੋਹੁੱਬਤ ਦਾ
ਇਸ ਮੋਹੁੱਬਤ ਦੇ ਨਾਮ ਜ਼ਿੰਦ ਕੁਰਬਾਨ ਅਸੀਂ ਰੱਖਾਂਗੇ ਜ਼ਰੂਰ..!!
ਉਹ ਮੋਹੁੱਬਤ ਲੁਟਾਉਂਦੇ ਨੇ ਅਸੀਂ ਜ਼ਿੰਦਗੀ ਲੁਟਾ ਰਹੇ ਹਾਂ
ਉਸਦੇ ਕਦਮਾਂ ‘ਚ ਜਹਾਨ ਅਸੀਂ ਰੱਖਾਂਗੇ ਜ਼ਰੂਰ..!!
ਉਹ ਕਹਿੰਦੇ ਸੀ ਸਾਨੂੰ ਕਿਤੇ ਬਦਲ ਨਾ ਜਾਈਂ ਸੱਜਣਾ
ਉਸਦੇ ਕਹੇ ਦਾ ਮਾਨ ਅਸੀਂ ਰੱਖਾਂਗੇ ਜ਼ਰੂਰ..!!
ਓਹ ਜੋ ਕਹਿੰਦੇ ਨੇ ਤੇਰੇ ਲਈ ਜਿਓੰਦੇ ਮਰਦੇ ਹਾਂ
ਉਸਦੀ ਜ਼ਿੰਦਗੀ ਲਈ ਮਹਿਫ਼ੂਜ਼ ਆਪਣੀ ਜਾਨ ਰੱਖਾਂਗੇ ਜ਼ਰੂਰ..!!
ਓਹ ਕਹਿੰਦੇ ਸੀ ਸੁਪਨਾ ਏ ਤੇਰੇ ਨਾਲ ਜੀਉਣ ਦਾ
ਉਸਦੇ ਖਿਆਲਾਂ ‘ਚ ਉਡਾਣ ਅਸੀਂ ਰੱਖਾਂਗੇ ਜ਼ਰੂਰ..!!
ਉਂਝ ਕਿਸੇ ਵੀ ਚੀਜ਼ ਦਾ ਗਰੂਰ ਨਹੀਂ ਰੱਖਦੇ
ਤੂੰ ਸਾਡਾ ਅਸੀਂ ਤੇਰੇ..ਇਹ ਗੁਮਾਨ ਅਸੀਂ ਰੱਖਾਂਗੇ ਜ਼ਰੂਰ..!!

Title: Usde kahe da maan Rakhange zaroor || Punjabi poetry || true love lines