Skip to content

Kon Jaanda Kise De Darda Nu || sad but true || sad in love shayari

Kon Jaanda Kise De Darda Nu,
Eh Duniya Dhokebaaz e Sari,
Sab Lut Ke Tur Jande,
Aaj Kal Kon Nibhave Yaari,
Is Ishq Da Shauk Hunda Dil Todna,
Aaj Meri Te Kal Kise Hor Di Vari💔

ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ💔

Title: Kon Jaanda Kise De Darda Nu || sad but true || sad in love shayari

Best Punjabi - Hindi Love Poems, Sad Poems, Shayari and English Status


Chaar sahibzade || poetry

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Title: Chaar sahibzade || poetry


Sath oh v chhadge

ਸਾਥ ਉਹ ਵੀ ਛੱਡਗੇ
ਜਿਹੜੇ ਕਹਿੰਦੇ ਜਾਨੋਂ ਪਿਆਰੇ ਸੀ
ਜਿੰਦਗੀ ਦੇ ਮਹਿੰਗੇ ਪਲ
ਅਸੀ ਜਿੰਨਾਂ ਉੱਤੋਂ ਵਾਰੇ ਸੀ
ਪ੍ਰਛਾਵੇਂ ਵਾਂਗੂ ਸਾਥ ਛੱਡਗੇ
ਅਸੀ ਤੱਕੇ ਜਿੰਨਾਂ ਦੇ ਸਹਾਰੇ ਸੀ
ਰੱਬ ਮੰਨਿਆ ਸੀ ਸੱਜਣਾ ਨੂੰ
ਸਾਡੇ ਉਹਨਾਂ ਨਾਲ ਗੁਜਾਰੇ ਸੀ
ਭਾਈ ਰੂਪੇ ਵਾਲਿਆ ਨਹੀ ਪਤਾ ਸੀ
ਗੁਰਲਾਲ ਉਹ ਸਾਡੀਆਂ ਖੁਸ਼ੀਆਂ ਦੇ ਹਥਿਆਰੇ ਸੀ

Title: Sath oh v chhadge