Skip to content

Kudrat || punjabi best poetry

ਇਹ ਅਗਿਆਨਤਾ
ਸਾਡੀ ਸੱਜਣ ,
ਜਿੰਦਗੀ ਤਾਂ ਬੋਲ
ਕੇ ਵੀ ਦੱਸ ਦਿੰਦੀ ਏ ,
ਆਉਂਦੇ ਖਤਰੇ ਨੂੰ ।

ਪਰ ਕੌਣ ਸਮਝਾਵੇ
ਹਰਸ ਤੈਨੂੰ ।
ਤੂੰ ਫੁਰਸਤ ਨਾਲ ਬੈਠ ,
ਕਦੇ ਹਵਾ ਪਾਣੀ
ਧੁੱਪ ਛਾਂ
ਚਿੜੀਆ ਤੇ ਰੁੱਖਾ
ਮਿਨੀ ਮਿਨੀ ਤਰੇਲ
ਤੇ ਬਦਲ ਦੀਆ ਰੁੱਤਾ ਨਾਲ
ਗੱਲਾ ਹੀ ਨਹੀ ਕਰਦੀ ।

ਕਦੇ ਚੜਦੇ ਸੂਰਜ ਦੀ
ਲਾਲੀ ਨਹੀ ਨਿਹਾਰੀ
ਨਾ ਚੰਦ ਨਾਲ ਕੀਤੀ
ਕੋਈ ਗੱਲ ਪਿਆਰੀ
ਜ਼ਿੰਦਗੀ ਦੇ ਰਸਤੇਆ ਨੂੰ
ਹਰਸ ਦੇਖਣਾ ਤੈਨੂੰ ਨਹੀ ਆਉਂਦਾ
ਇਸ ਵਿਚ ਕੁਦਰਤ
ਕੀ ਕਰੇ ਵਿਚਾਰੀ ।

ਜ਼ਿੰਦਗੀ ਤਾਂ ਬੋਲ ਬੋਲ ਵੀ
ਦੱਸ ਦਿੰਦੀ ਏ ਆਉਣ ਵਾਲੇ ਖਤਰੇ ਨੂੰ
ਇਹ ਅਗਿਆਨਤਾ
ਸਾਡੀ ਸੱਜਣਾ ਅਸੀ
ਸੁਣ ਦੇਖ ਪਾਉਂਦੇ ਨਹੀ ।

ਹਰਸ✍️

Title: Kudrat || punjabi best poetry

Tags:

Best Punjabi - Hindi Love Poems, Sad Poems, Shayari and English Status


Duniyaa tainu kabool karu || Yaari punjabi status

Duniyaa tainu kabool karu
tu eh vehm kadh de
aapne aap nu horaa jeha
mna bnauna chhad de
loki banna chahn tere jeha
aisa koi nishaan gad de
jo yaari de naa te dhaba
channi ohda faha vadh de

ਦੁਨੀਆ ਤੈਨੂੰ ਕਬੂਲ ਕਰੂੰ,
ਤੂੰ ਇਹ ਬੈਹਮ ਕੱਡ ਦੇ।
ਆਪਣੇ ਆਪ ਨੂੰ ਹੋਰਾਂ ਜਿਹਾ,
ਮਨਾ ਬਣਾਉਣਾ ਛੱਡ ਦੇ।
ਲੋਕੀਂ ਬਣਨਾ ਚਾਹਣ ਤੇਰੇ ਜਿਹਾ,
ਐਸਾ ਕੋਈ ਨਿਸ਼ਾਨ ਗੱਡ ਦੇ।
ਜੋ ਯਾਰੀ ਦੇ ਨਾਂ ਤੇ ਧੱਬਾ,
ਚੰਨੀ ਉਹਦਾ ਫਾਹਾ ਵੱਡ ਦੇ।

ਚੰਨੀ ਡੀ।।

Title: Duniyaa tainu kabool karu || Yaari punjabi status


ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ

ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ
ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ

Title: ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ