ਜ਼ਿੰਦਗੀ ਦੇ ਖਿਡਾਰੀ ਆ ਹਾਰ ਛੇਤੀ ਨਹੀਂ ਮੰਦੇ,
ਧਰਤੀ ਉਤੇ ਆਏ ਆ ਕੁੱਝ ਖਾਸ ਕਰਕੇ ਜਾਵਾਗੇ।
ਗੱਦਾਰੀਆਂ ਜੋ ਵਾਪਰਿਆਂ ਨਾਲ ਮੇਰੇ ਰੱਬ ਆਪੇ ਜ਼ੁਰਮਾਨਾ ਦੇਦੂਗਾ,
ਉਸਤਾਦ ਬਣੀ ਹੋਈ ਦੁਨੀਆਂ ਅਫਵਾਹ ਬਣੋਨ ਵਿਚ ਤਾਹੀਉਂ ਆਵਦੇ ਬਾਰੇ ਘੱਟ ਹੀ ਬੋਲੀਦਾ।
ਅੱਧੇ ਨਮਕ ਖਾਣ ਵਾਲੇ ਹੀ ਪਿੱਠ ਤੇਰੀ ਛੁਰਾ ਮਾਰਨ ਨੂੰ ਫਿਰਦੇ ਆ,
ਇਹ ਤਾਹ ਸਮਾਂ ਹੀ ਦਸੁਗਾ ਬੰਦਿਆ ਕਿੰਨੇ ਤੇਰੇ ਪੁੰਨ ਤੇ ਕਿੰਨੇ ਪਾਪ ਨੇ।
ਹਰੇਕ ਕਰਮ ਦਾ ਫੈਸਲਾ ਤਾਹ ਇਥੇ ਜਿਉਂਦੇ ਹੋਏ ਹੋ ਹੀ ਜਾਣਾ ਏ,
ਜੇ ਚੰਗਾ ਕਰੇਗਾ ਤਾਂ ਸਵਰਗ ਮਿਲੇਗਾ ਜੇ ਮਾੜਾ ਕਰੇਗਾ ਨਰਕ ਜਾਏਗਾ।
ਤਰ੍ਹਾਂ ਤਰ੍ਹਾਂ ਦੇ ਇਨਸਾਨ ਨੇ ਕਇਆਂ ਦੀ ਜ਼ਮੀਰਾਂ ਖਤਮ ਨੇ ਤੇ ਕਇਆਂ ਦੀ ਅਕਲਾਂ ਨੇ,
ਸੱਭ ਇਕ ਦੂਜੇ ਨੂੰ ਥੱਲੇ ਲਾਉਣ ਪਿੱਛੇ ਆਵਦੇ ਸਿਰਾਂ ਉਤੇ ਕਰਜੇ ਚੁੱਕੀ ਜਾ ਰਹੇ।
ਹੁੰਦੀਆਂ ਨੇ ਚਲਾਕੀਆਂ ਤਾਂ ਹੋਣ ਦੇ ਮੁੜ ਜਵਾਬ ਦੀ ਫਿਦਰਤ ਨਾ ਕਰਿ,
ਕਾਇਨਾਤ ਨੇ ਆਪੇ ਤੇਰੀ ਬਾਹ ਫੜ੍ਹਕੇ ਸਾਥ ਪੂਰਾ ਨਿਭੋਣਾ ਤੂੰ ਯਕੀਨ ਰੱਖੀ।
ਕਮਾਈਆਂ ਕਰਕੇ ਤੂੰ ਹੰਕਾਰ ਵਿਚ ਨਾ ਆਈ ਬਾਜ਼ੀ ਪਲਟ ਵੀ ਜਾਂਦੀ,
ਕਦੀ ਰਾਜੇ ਤੋਂ ਰੰਕ ਤੇ ਰੰਕ ਰਾਜੇ ਹੋਣੇ ਵਿਚ ਦੇਰ ਨਹੀਂ ਲੱਗਦੀ।
ਕਾਲੇ ਚਿੱਟੇ ਖ਼ਾਨੇ ਸ਼ਤਰੰਜ ਦੇ ਉਸ ਤਰ੍ਹਾਂ ਦੇ ਹੀ ਲੋਕਾਂ ਦੇ ਦਿਲ ਨੇ,
ਕਿਹੜਾ ਸਾਫ ਦਿਲ ਦਾ ਤੇ ਕਿਹੜਾ ਕਾਲੇ ਦਿਲ ਦਾ ਕੁੱਝ ਪਤਾ ਹੀ ਨਹੀਂ ਲੱਗਦਾ।
ਜ਼ਿੰਦਗੀ ਆ ਕੋਈ ਬਾਜ਼ੀ ਨਹੀਂ ਜੋ ਇਮਤਿਹਾਨ ਵਾਂਗੂ ਟ੍ਰਾਫੀ ਮਿਲਜਾਉਗੀ
ਖਾਲੀ ਆਏ ਸੀ ਤੇ ਖਾਲੀ ਹੀ ਚਲ ਜਾਣਾ ਕਾਦਾ ਮਾਨ ਆ ਮਹਿਤੇਯਾ ਸੱਭ ਇਥੇ ਮੁੱਕ ਜਾਣਾ
ਹੁਣ ਚੱਲ ਪਿਆ ਮੈ ਰੱਬ ਦੇ ਦਰਵਾਜੇ ਤੇ ਜਾ ਕੇ ਰੁਕੂਗਾ
ਕਿਸੇ ਦੀ ਮਜ਼ਾਲ ਨਹੀਂ ਮੈਨੂੰ ਰੋਕ ਲਵੂਗਾ ਖਤ੍ਰੀ ਆ ਤਾਂ ਮੁਸੀਬਤਾਂ ਨਾਲ ਖੇਡਣਾ ਪੁਰਾਣਾ ਸ਼ੌਂਕ ਏ ਸਾਡਾ
ਜ਼ਿੰਦਗੀ ਆ ਪਿਆਰੇ ਕੋਈ ਸ਼ਤਰੰਜ ਦੀ ਬਾਜ਼ੀ ਨਹੀਂ ਜੋ ਆਵਦੀ ਮਰਜ਼ੀ ਨਾਲ ਚਲਾ ਲਾਂਗੇ ਇਹ ਤਾਂ ਰੱਬ ਹੀ ਦਸੁਗਾ ਕੌਣ ਰਾਜਾ ਤੇ ਰਾਣੀ ਆ।