itna pyar to mujhe khud se bhi nhi hua
jitna tumse ho gya hai
itna pyar to mujhe khud se bhi nhi hua
jitna tumse ho gya hai
Jehra chhad k hi tur gya
ohde baare sochna hi ki
navjot chal ohdi marzi si yaar
hun ohnu rokna hi ki
ਜਿਹੜਾ ਛੱਡ ਕੇ ਹੀ ਤੁਰ ਗਿਆ
ਓਹਦੇ ਬਾਰੇ ਸੋਚਣਾ ਹੀ ਕੀ
Navjot ਚਲ ਉਹਦੀ ਮਰਜ਼ੀ ਸੀ ਯਰ
ਹੁਣ ਉਹਨੂੰ ਰੋਕਣਾ ਹੀ ਕੀ ✅
ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।
ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।
ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।
ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।
ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।
ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।
ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।
ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।
ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।
ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।
ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।
ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।
#ਕੁਲਵਿੰਦਰਔਲਖ