Skip to content

Mavvan na khoya kr || Maa || sad life shayari punjabi

Jis paude nu koi palan wala nahi hunda
o beej rabba boyeaa na kar
jis umre maa di sabb to jyada jaroorat hundi
o umre mawa rabb khoyeaa na kar

ਜਿਸ ਪੌਦੇ ਨੂੰ ਕੋਈ ਪਾਲਣ ਵਾਲਾ ਨਹੀ ਹੁੰਦਾ..
ਓ ਬੀਜ ਰੱਬਾ ਬੋਇਆ ਨਾ ਕਰ🙃..
ਜਿਸ ਉਮਰੇ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ..
ਓ ਉਮਰੇ ਮਾਵਾਂ ਰੱਬਾ ਖੋਇਆ ਨਾ ਕਰ🥀..

Title: Mavvan na khoya kr || Maa || sad life shayari punjabi

Best Punjabi - Hindi Love Poems, Sad Poems, Shayari and English Status


badnaam ho gaye || Sad Punjabi Shayari

Tutt Gayiaan hasrataan
armaan kho gaye
ohna naal dil lga ke
asin badnaam ho gaye

ਟੁੱਟ ਗਈਆਂ ਸਭ ਹਸਰਤਾਂ ,
ਅਰਮਾਨ ਖੋ ਗਏ ,
ਉਨਾਂ ਨਾਲ ਦਿਲ ਲਗਾ ਕੇ ,
ਅਸੀਂ ਬਦਨਾਮ ਹੋ ਗਏ ।

Title: badnaam ho gaye || Sad Punjabi Shayari


Khudkhushi nahi hal museebta da || punjabi poetry

ਏਨੀ ਵੀ ਕਿ ਵਿਪਦਾ ਆ ਗਈ
ਕਿ ਤੇਰੇ ਕੋਲ਼ ਹੋਇਆ ਨਾ ਹੱਲ ਕੋਈ।
ਲੱਭ ਜਾਂਦੇ ਨੇ ਰਸਤੇ ਮਿੱਤਰਾ
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ।
ਤੂੰ ਵਿਚਾਰ ਆਵਦੇ ਪੇਸ਼ ਕੀਤੇ ਹੁੰਦੇ
ਬੈਠ ਕਮਰੇ ਦੀ ਚਾਰ ਦੀਵਾਰੀ ਵਿੱਚ ਜਜ਼ਬਾਤ ਘੋਟੇ ਨਾ ਹੁੰਦੇ।

ਰਾਹ ਉਸਾਰੇ ਪਰਵਰ ਦਿਗਾਰ ਨੇ
ਚੱਲਣਾ ਕਿਹੜੇ ਉੱਤੇ ਇਹ ਤਾਂ ਆਪਣੀ ਮਰਜ਼ੀ ਏ,
ਪਿੱਛੇ ਪਰਿਵਾਰ ਦਾ ਨਾ ਸੋਚਿਆ।
ਕੰਬੇ ਨਹੀਂ ਪੈਰ ਇਹ ਕਦਮ ਚੁੱਕਣ ਤੋਂ ਪਹਿਲਾ,
ਮੰਨਦੇ ਆ ਅੱਜ ਦਾ ਸਮਾਂ ਬਹੁਤਾ ਨ੍ਹੀ ਖੁੱਦਾਰ।
ਹਰੇਕ ਨੂੰ ਨਹੀਂ ਬਣਾਇਆ ਜਾਂਦਾ ਸੱਚਾ ਯਾਰ,
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ ਮਿੱਤਰਾ।

ਜ਼ਿੰਦਗੀ ਨੂੰ ਖੁੱਦ ਹੀ ਪਹਾੜ ਵਰਗੀ ਬਣਾ ਲੈਣੇ ਆ,
ਬਣਾਵਟੀ ਚੀਜ਼ਾਂ ਪਿੱਛੇ ਭੱਜਕੇ।
ਇਹਨਾਂ ਕਰਕੇ ਹੀ ਸੁੱਖ ਚੈਨ ਗਵਾਚ ਗਿਆ,
ਰੱਬ ਦੀ ਰੌਸ਼ਨੀ ਵਿੱਚ ਰਹਿਣਾ ਸਿੱਖ ਯਾਰਾ।
ਇੱਥੇ ਟੁੱਟਦੇ ਤਾਰਿਆਂ ਨੂੰ ਨ੍ਹੀ ਕੋਈ ਪੁੱਛਦਾ,
ਹੁਣ ਤਾਂ ਭਾਣਾ ਮੰਨਣ ਨੂੰ ਦਿੱਲ ਮਜ਼ਬੂਰ ਹੋਇਆ।
ਓਹਦੇ ਰੰਗਾਂ ਨੂੰ ਕੋਈ ਵੀ ਨਹੀਂ ਜਾਨ ਸਕਦਾ,
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ ਮਿੱਤਰਾ।

✍️ ਖੱਤਰੀ

Title: Khudkhushi nahi hal museebta da || punjabi poetry