Mere khayal hmesha tere takk rehnde ne
Te mere khayalan vich hmesha tu…!
Eh khayal chandre hunde v kinne sohne aa!
Apniya sariyan reejhan pugaunde!
Chaa mnaunde!
Dil diyan jande!
Har bhed pehchande!
Par kde kde menu lagda
Tu mere khayalan naalo kite vadh k aa…!
Meri soch to bhut uppr hai tu!
Ese lyi taan mein aakhdi haan
Tera mera sada hona Na mumkin e!
Na hi mein Teri soch di hanan haan
Na hi tere khayalan de mech Di….!
Fer v mein chahundi aa,
Mein tere vargi ban jawa!
Mein Teri har ikk aadat nu apnawa!
Mere vicho mera mein mukk jawe
Te mere ton tera te tu ho jawe!
Tu hi taan hai
Jihne dsseya menu
Mohobbat da arth…!
Dharti asmaan da rishta!
Paniya nu Sunna!
Hawawan nu maan Na!
Panchiya vich chehkna!
Te fullan naal mehkna!
Kudrat vich mohobbat nu pehchanana!
Nhi ta mein rait nu v mitti akhdi c!!!!
ਮੇਰੇ ਖ਼ਿਆਲ ਹਮੇਸ਼ਾ ਤੇਰੇ ਤੱਕ ਰਹਿੰਦੇ ਨੇ
ਤੇ ਮੇਰੇ ਖਿਆਲਾਂ ਵਿੱਚ ਹਮੇਸ਼ਾ ਤੂੰ…!
ਇਹ ਖ਼ਿਆਲ ਚੰਦਰੇ ਹੁੰਦੇ ਵੀ ਤਾਂ ਕਿੰਨੇ ਸੋਹਣੇ ਆ!
ਆਪਣੀਆਂ ਸਾਰੀਆਂ ਰੀਝਾਂ ਪੁਗਾਉਂਦੇ!
ਚਾਅ ਮਨਾਉਂਦੇ!
ਦਿਲ ਦੀਆਂ ਜਾਣਦੇ!
ਹਰ ਭੇਦ ਪਹਿਚਾਣਦੇ!
ਪਰ ਕਦੇ ਕਦੇ ਮੈਨੂੰ ਲੱਗਦਾ
ਤੂੰ ਮੇਰੇ ਖ਼ਿਆਲਾਂ ਨਾਲੋਂ ਕਿਤੇ ਵੱਧ ਕੇ ਆ…!
ਮੇਰੀ ਸੋਚ ਤੋਂ ਵੀ ਬਹੁਤ ਉੱਪਰ ਹੈਂ ਤੂੰ!
ਇਸੇ ਲਈ ਤਾਂ ਮੈਂ ਆਖਦੀ ਹਾਂ
ਤੇਰਾ-ਮੇਰਾ ਸਾਡਾ ਹੋਣਾ ਨਾ-ਮੁਮਕਿਨ ਐ!
ਨਾ ਹੀ ਮੈਂ ਤੇਰੀ ਸੋਚ ਦੀ ਹਾਨਣ ਹਾਂ
ਨਾ ਹੀ ਤੇਰੇ ਖਿਆਲਾਂ ਦੇ ਮੇਚ ਦੀ….!
ਫਿਰ ਵੀ ਮੈਂ ਚਾਹੁੰਦੀ ਹਾਂ,
ਮੈਂ ਤੇਰੇ ਵਰਗੀ ਬਣ ਜਾਵਾਂ।
ਮੈਂ ਤੇਰੀ ਹਰ ਇੱਕ ਆਦਤ ਨੂੰ ਅਪਣਾਵਾਂ।
ਮੇਰੇ ਵਿੱਚੋਂ ਮੇਰਾ ਮੈਂ ਮੁੱਕ ਜਾਵੇ
ਤੇ ਮੇਰੇ ਤੋਂ ਤੇਰਾ ਅਤੇ ਤੂੰ ਹੋ ਜਾਵੇ।
ਤੂੰ ਹੀ ਤਾਂ ਹੈਂ ,
ਜਿਹਨੇ ਦੱਸਿਆ ਮੈਨੂੰ,
ਮੁਹੱਬਤ ਦਾ ਅਰਥ…!
ਧਰਤੀ ਅਸਮਾਨ ਦਾ ਰਿਸ਼ਤਾ!
ਪਾਣੀਆਂ ਨੂੰ ਸੁਣਨਾ!
ਹਵਾਵਾਂ ਨੂੰ ਮਾਨਣਾ!
ਪੰਛੀਆਂ ਵਿੱਚ ਚਹਿਕਣਾ!
‘ਤੇ ਫੁੱਲਾਂ ਨਾਲ਼ ਮਹਿਕਣਾ!
ਕੁਦਰਤ ਵਿੱਚ ਮੁਹੱਬਤ ਨੂੰ ਪਹਿਚਾਨਣਾ।
ਨਹੀਂ ਮੈਂ ਤਾਂ ਰੇਤ ਨੂੰ ਵੀ ਮਿੱਟੀ ਆਖਦੀ ਸੀ!!!!