Skip to content

Mera yaar e duniya to vakhra jeha || Punjabi poetry || Punjabi kavita || love poetry

Moh paya ik ohde naal duniya nu bhull ke
Mili zindagi nu zindagi jide utte dull ke
Oh Sajjan rehnde bekhabar chahat to sadi
Chakki fira ohda pyar dil ch athra jeha
taar dil di judi e meri jide dil naal
Mera yaar e duniya to vakhra jeha..!!

Kado hassna ya Rona uston Sikh lende haan
Kitti har gall ohdi dil te likh lende haan
Ik bhulaundi e hosh ohdi nazar tikhi
Duja ajab awalla ohda nakhra jeha
taar dil di judi e meri jide dil naal
Mera yaar e duniya to vakhra jeha..!!

Mukh sajjna da dekh khush ho jande haan
Ohnu dard ch dekhiye ta ro jande haan
Ikk sahan ch betha oh saah ban ke
Duja bullan te rehnda naam ohda tin akhra jeha
taar dil di judi e meri jide dil naal
Mera yaar e duniya to vakhra jeha..!!

ਮੋਹ ਪਾਇਆ ਇੱਕ ਓਹਦੇ ਨਾਲ ਦੁਨੀਆਂ ਨੂੰ ਭੁੱਲ ਕੇ
ਮਿਲੀ ਜ਼ਿੰਦਗੀ ਨੂੰ ਜ਼ਿੰਦਗੀ ਜਿਹਦੇ ਉੱਤੇ ਡੁੱਲ ਕੇ
ਉਹ ਸੱਜਣ ਰਹਿੰਦੇ ਬੇਖਬਰ ਚਾਹਤ ਤੋਂ ਸਾਡੀ
ਚੱਕੀ ਫਿਰਾਂ ਪਿਆਰ ਓਹਦਾ ਦਿਲ ‘ਚ ਅੱਥਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!

ਕਦੋਂ ਹੱਸਣਾ ਜਾਂ ਰੋਣਾ ਉਸ ਤੋਂ ਸਿੱਖ ਲੈਂਦੇ ਹਾਂ
ਕੀਤੀ ਹਰ ਗੱਲ ਉਸਦੀ ਦਿਲ ਤੇ ਲਿਖ ਲੈਂਦੇ ਹਾਂ
ਇੱਕ ਭੁਲਾਉਂਦੀ ਏ ਹੋਸ਼ ਓਹਦੀ ਨਜ਼ਰ ਤਿੱਖੀ
ਦੂਜਾ ਅਜਬ ਅਵੱਲਾ ਓਹਦਾ ਨੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!

ਮੁੱਖ ਸੱਜਣਾ ਦਾ ਦੇਖ ਖੁਸ਼ ਹੋ ਜਾਂਦੇ ਹਾਂ
ਓਹਨੂੰ ਦਰਦ ‘ਚ ਦੇਖੀਏ ਤਾਂ ਰੋ ਜਾਂਦੇ ਹਾਂ
ਇੱਕ ਸਾਹਾਂ ‘ਚ ਬੈਠਾ ਉਹ ਸਾਹ ਬਣਕੇ
ਦੂਜਾ ਬੁੱਲਾਂ ਤੇ ਰਹਿੰਦਾ ਨਾਮ ਓਹਦਾ ਤਿੰਨ ਅੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!

Title: Mera yaar e duniya to vakhra jeha || Punjabi poetry || Punjabi kavita || love poetry

Best Punjabi - Hindi Love Poems, Sad Poems, Shayari and English Status


True lines 💔♥️ || tera ho ke dekh leya || punjabi status

Tainu paa ke vi dekh liya
tenu kho ke vi dekh liya
Tere khwaaba vich aake mein soh ke vi dekh liya
Akha suthe ch vi mein Roo ke vi dekh liya
Mainu rass na aya ishq mai tera ho ke vi dekh liya ♥️

Title: True lines 💔♥️ || tera ho ke dekh leya || punjabi status


Desi haryanvi Hindi Shayari

मैं किहो🙎 मैडम जी हाम 🧑देसी सा
▶️        ते देसी 💪ही रहा गा।🤟🤟

Title: Desi haryanvi Hindi Shayari