ਓ ਮੈਨੂੰ ਛੱਡ ਗਈ ਯਕੀਨ ਨੀ ਹੋ ਰਿਹਾ,
ਜੋ ਮੈਨੂੰ ਯਾਦ ਦਿਵਾਉਂਦੀ ਸੀ ਤੂੰ ਮੇਰਾ,
ਇਕ ਸੂਟ ਉਹਨੂੰ ਬੜਾ ਜਚਦਾ ਸੀ,
ਪਰ ਰੰਗ ਨੀ ਦਸ ਹੋਣਾ,
ਆਉਂਦੀਆਂ ਗਰਮੀਆਂ ਚ ਛੱਡ ਗਈ ਸੀ ਉਹ,
ਪਰ ਸਾਲ ਨੀ ਦਸ ਹੋਣਾ,
ਮੇਰੇ ਘਰ ਤੋਂ ਉਹਦੇ ਘਰ ਦਾ ਬਸ 3 ਕ ਘੰਟੇ ਦਾ ਰਸਤਾ ਸੀ,
ਪਰ ਪਿੰਡ ਨੀ ਦਸ ਹੋਣਾ,
ਵਿਚ ਪਹਾੜਾਂ ਦੇ ਉਹਦਾ ਪਿੰਡ,
ਪਰ ਸਹਿਰ ਨੀ ਦਸ ਹੋਣਾ
ਰੰਗ ਗੋਰਾ , ਬਿੱਲੀ ਅੱਖ, 5″2 ਇੰਚ ਦੀ ਸੀ,
ਪਰ ਨਾਮ ਨੀ ਦਾ ਦਸ ਹੋਣਾ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ
ਮੇਰੀ ਧੀ ਚੋ ਕਦੇ ਕਦੇ ਉਹਦਾ ਭੁਲੇਖਾ ਪੈਂਦਾ ਏ,
ਮੇਰੀ ਧੀ ਚੋ ਕਦੇ ਕਦੇ ਉਸ ਮਰਜਾਣੀ ਦਾ ਭੁਲੇਖਾ ਪੈਂਦਾ ਏ,