Skip to content

MERI SHAYARI CH BOLDI E TU( ਮੇਰੀ ਸ਼ਾਇਰੀ ਚ ਬੋਲਦੀ ਏ ਤੂੰ)

ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ
ਪਹਿਰ ਵੇਲੇ ਹੱਥ ਚ ਕਲਮ ਫੜਾ ਕੇ
ਲਿਖਦੀ ਏ ਤੂੰ
ਯਾਦਾਂ ਦੀ ਸ਼ਾਹੀ ਨਾਲ ਵਰਕੇ ਤੇ
ਮਾਲਾ ਜਪਦੀ ਏ ਤੂੰ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਰਾਤ ਨੂੰ ਜਾਗਾਂ
ਮੇਰੀ ਅੱਖ ਵਿੱਚ ਸਾਉਂਦੀ ਏ ਤੂੰ
ਜਦ ਮੈਂ ਤੈਨੂੰ ਚੇਤੇ ਕਰਾਂ
ਮੇਰੇ ਕੰਨਾਂ ਵਿੱਚ ਗਾਉਂਦੀ ਏ ਤੂੰ
ਜਿਵੇਂ ਨਵ-ਜੰਮੇ ਨੂੰ ਲੋਰੀ ਸੁਣਾਉਂਦੀ
ਅਰਸ਼ਾਂ ਦੀ ਕੋਈ ਰੂਹ
ਮੇਰੀ ਸ਼ਾਇਰੀ ਵਿੱਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਪੱਗ ਦਾ ਲੜ ਫੜਾਂ
ਸ਼ੀਸ਼ਾ ਬਣ ਬਹਿੰਦੀ ਏ ਤੂੰ
ਪਤਾ ਨਾ ਲੱਗੇ
ਕੁੱਝ ਕਹਿੰਦੀ ਏ ਤੂੰ
ਜਾਂ ਵੇਹਿੰਦੀ ਏ ਤੂੰ
ਮੇਰੇ ਚੀਰੇ ਦਾ ਰੰਗ ਰੰਗਦੀ ਏ ਤੂੰ
ਮੈਨੂੰ ਸੁਣਾਉਂਦੀ ਏ ਤੂੰ
ਕੋਈ ਗੀਤ ਰੂਹ ਦਾ
ਮਿੱਠਾ ਲੱਗੇ ਮੈਨੂੰ
ਜਿਵੇਂ ਪਾਣੀ ਖੂਹ ਦਾ
ਇਕ ਘੁਟ ਪੀਂਵਾ
ਤੇ ਸਾਰੀ ਰਾਤ ਨਾ ਸੋਂਵਾਂ
ਤੇਰੀਆਂ ਯਾਦਾਂ ਚ ਖੋਵਾਂ
ਤੇਰੀਆਂ ਕਹੀਆਂ ਨੂੰ ਪਰੋਵਾਂ
ਉਤੇ ਚੰਦਨ ਲਪੋਆਂ
ਇਕ ਇਕ ਮਣਕੇ ਨੂੰ
ਬੀਜ਼ ਪਿਆਰ ਦਾ ਬਣਾਵਾਂ
ਤੇ ਜਿਸਮ ਦੀ ਮਿੱਟੀ ਚ ਬੋਹਾਂ
ਉਗੇ ਜਿਸ ਚੋਂ ਫੁਲ ਪਿਆਰ ਦਾ
ਜੋ ਤੇਰੀਆਂ ਮਹਿਕਾਂ ਖਿਲਾਰਦਾ
ਉਸ ਖੁਸ਼ਬੂ ਨੂੰ ਕੁਲ ਆਲਮ ਅਲਾਪਦਾ
ਜਿਸ ਗੀਤ ਨੂੰ ਤੂੰ
ਸੁਰ ਲਾ ਕੇ ਅਲਾਪਦੀ
ਸੁਣ ਕੰਨ ਨੂੰ
ਤਨਹਾਈ ਜਾਪਦੀ
ਇਸ ਤਨਹਾ ਦੀ ਮੌਤ ਲਈ
ਜਹਿਨ ਚ ਤਾਲਾ ਤੂੰ ਅੱਖਰਾਂ ਦੇ  ਸੰਦੂਕ  ਦਾ ਖੋਲਦੀ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਤੂੰ ਬੋਲਦੀ

ਤੇਰਾ ਹਸਤੋਂ ਚਹਿਰਾ ਵੇਖਾਂ
ਜ਼ੀਭ ਹਕਲਾ ਜਾਵੇੇ
ਵੇਖ ਤੇਰੀ ਸਾਦਗੀ ਦੇ ਦੋ ਸੁਹਾਣੀ ਨੈਣ
ਮੇਰੀਆਂ ਅੱਖੀਆਂ ਦਾ ਚਾਨਣ ਖੋ ਜਾਵੇ
ਅੰਮਿ੍ਤ ਜਾਪੇ ਤੇਰੇ ਸੂਹੇ ਬੁਲ ਨੀ
ਪੀਂਦਿਆ ਕਲਮ ਚ ਸ਼ਾਹੀ ਪੈ ਜਾਵੇ
ਮੇਰੀ ਸ਼ਾਇਰੀ ਦੀ ਪਿਆਸ ਬੁਝਾ ਜਾਵੇ
ਨਾਮ ਗਗਨ ਦਾ ਕੋਈ “ਜ਼ੀਜ਼ੀ” ਇਤਿਹਾਸ ਬਣਾ ਜਾਵੇ
ਮੇਰੀ ਸ਼ਾਇਰੀ ਮੈਂ ਨਾ ਲਿਖਾਂ
ਤੂੰ ਬਹਿ ਕੇ ਕੋਲ ਲਿਖਾ ਜਾਵੇਂ

Punjabi Shayari, Punjabi Love Shayari:

Meri Shayari ch me ni bolda
boldi e tu
pahar vele hath ch kalam fdha k
likhdi e tu
yaadan di shahi naal varke te
mala japdi e tu
Meri Shayari ch me ni bolda
boldi e tu

jad me raat nu jagaan
meri akh vich saundi e tu
jad me tainu chete karaan
mere kanaa vich gaundi e tu
jive nav-jame nu lori sunaundi
arshaan di koi rooh
Meri Shayari ch me ni bolda
boldi e tu

jad me pagh da ladh fadhaa
sheesha ban behndi e tu
pata na lage
kujh kehndi e tu
ja vehndi e tu
mere cheere de rang rangdi e tu
mainu sunaundi e tu
koi geet rooh da
mithaa lage mainu
jive paani khooh da
ik ghut peewa
te sari raat na sowa
teriyaan yaada ch khowa
teriyaan kahiyaan nu parowa
ute chandan lapowa
ik ik manke nu
beez pyaar da banawaa
te jism di mitti ch boha
ughe jis chon ful pyar da
jo teriyaan mehka khilarda
us khushbu nu kul aalam alapda
jis geet nu tu sur la ke alapdi
sunn kann nu
tanhai jaapdi
is tanha di maut lai
jahn ch tala tu akhraan de sandook da kholdi
Meri Shayari ch me ni bolda
boldi e tu

tera hasto chehra vekhaa
jeeb hakla jawe
vekh teri sadgi de sohani nain
meriyaan akhan da chann kho jawe
amrit jape ter soohe bul ni
peendeyaan kalam ch shahi pe jawe
meri shayari di pyas bhujaa jawe
naam gagan da koi “GG” itihaas bna jawe
meri shayari me na likha
tu beh ke kol likha jawe

Title: MERI SHAYARI CH BOLDI E TU( ਮੇਰੀ ਸ਼ਾਇਰੀ ਚ ਬੋਲਦੀ ਏ ਤੂੰ)

Best Punjabi - Hindi Love Poems, Sad Poems, Shayari and English Status


Sanu maaf Kari || sad but true shayari || Punjabi status

Sad Punjabi shayari || Ja rhe haan teri zindagi cho
Sajjna na akh bhari..!!
Jane-anjane ch tera dil dukhaya
Sanu maaf Kari..!!
Ja rhe haan teri zindagi cho
Sajjna na akh bhari..!!
Jane-anjane ch tera dil dukhaya
Sanu maaf Kari..!!

Title: Sanu maaf Kari || sad but true shayari || Punjabi status


Saadi jaan rabba || punjabi love shayari

Asi raah de bhule musaafir haa
saanu bhuleyaa nu raah vikha de rabba
saanu tor de us raah te rabba
jithe vichhde sajjan mil jaan rabba
asi hathi kutt kutt deyiye chooriyaa ohna nu
uh reejha la la khaan raba
maut da bhora khauf ni saabi nu
baaha ohna diyaa vich nikle sadi jaan rabba

ਅਸੀਂ ਰਾਹ ਦੇ ਭੁੱਲੇ ਮੁਸਾਫ਼ਿਰ ਹਾਂ,
ਸਾਨੂੰ ਭੁੱਲਿਆਂ ਨੂੰ ਰਾਹ ਵਿਖਾ ਦੇ ਰੱਬਾ,
ਸਾਨੂੰ ਤੋਰ ਦੇ ਉਸ ਰਾਹ ਤੇ ਰੱਬਾ,
ਜਿਥੇ ਵਿਛੜੇ ਸੱਜਣ ਮਿਲ ਜਾਣ ਰੱਬਾ,
ਅਸੀਂ ਹਥੀਂ ਕੁੱਟ ਕੁੱਟ ਦੇਈਏ ਚੂਰੀਆਂ ਉਹਨਾਂ ਨੂੰ,
ਉਹ ਰੀਝਾਂ ਲਾ ਲਾ ਖਾਣ ਰੱਬਾ,
ਮੌਤ ਦਾ ਭੋਰਾ ਖੌਫ ਨੀ “ਸਾਬੀ” ਨੂੰ,
ਬਾਹਾਂ ਉਹਨਾਂ ਦੀਆਂ ਵਿੱਚ ਨਿਕਲੇ ਸਾਡੀ ਜਾਨ ਰੱਬਾ।

Title: Saadi jaan rabba || punjabi love shayari