
Ishq valeya da haal ta bas edda hi hoyia e..!!
Kon milda e ethe eh ta mukaddar di gall e
Nahi ta Mohobbat de larh lagg ta har koi royia e..!!

ਖੌਫਨਾਕ ਇਹ ਮੰਜ਼ਿਰ ਫੈਲਿਆ
ਖੌਫਨਾਕ ਇਹ ਰਾਸਤੇ
ਚਹੁੰ ਪਾਸਿਓਂ ਤੋਂ ਆ ਰਹੀਆਂ
ਹਜਾਰੋਂ ਦਰਦ ਭਰੀਆਂ ਆਵਾਜ਼ਾਂ
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ
ਕੰਬ ਰਿਹਾ ਹਰ ਕੋਈ
ਜਿਸਦੇ ਵੀ ਕਨਾਂ ਵਿੱਚ ਜਾ ਰਹੀ
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ
ਜਿਵੇਂ ਕਰ ਰਹੀ ਹੋਵੇ ਸਵਾਗਤ
ਕਿਸੇ ਦੈਂਤ ਦੇ ਆਣ ਦਾ
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ
Je gal karaa me saun diyaa barsaatan di, taa badal aa ke tur jaande ne
Je karaan me gal sohne chehreyaan di taa kise hadse ch ho oh v fnaa jande ne
je gal karaa me mehkde fulaa di taan mehak de ke eh v ik din murjha jande ne
jo tere baare bakhoobiyat naal das sake, aisi is jag ute cheez kehrri
akhar mere mukne nahi te tareef teri kade poori tarah byaan honi nahi
Vaise likhan da na shauk si ik sohne chehre ne likhan di aadat paati
likhan di aadat paati
ਜੇ ਗੱਲ ਕਰਾਂ ਮੈਂ ਸੌਣ ਦਿਆਂ ਬਰਸਾਤਾਂ 🌧 ਦੀ ਤਾਂ ਬੱਦਲ ਆ ਕੇ ਤੁਰ ਜਾਂਦੇ ਨੇ
ਜੇ ਕਰਾਂ ਮੈਂ ਗੱਲ ਸੋਹਣੇ ਚਿਹਰਿਆਂਂ 👩🦰 ਦੀ ਤਾਂ ਕਿਸੇ ਹਾਦਸੇ ਚ ਹੋ ਉਹ ਵੀ ਫ਼ਨਾ ਜਾਂਦੇ ਨੇ
ਜੇ ਗੱਲ ਕਰਾਂ ਮੈਂ ਮਹਿਕਦੇ ਫੁੱਲਾਂ 🌹 ਦੀ ਤਾਂ ਮਹਿਕ ਦੇ ਕੇ ਇਹ ਵੀ ਇੱਕ ਦਿਨ ਮੁਰਝਾ ਜਾਂਦੇ ਨੇ
ਜੋ ਤੇਰੇ ਬਾਰੇ ਬਾਖੁਬੀਅਤ ਨਾਲ ਦੱਸ ਸਕੇ ਐਸੀ ਇਸ ਜੱਗ ਉੱਤੇ ਚੀਜ਼ ਕਹਿੜੀ
ਅੱਖਰ ਮੇਰੇ ਮੁੱਕਣੇ ਨਹੀਂ ਤੇ ਤਾਰਿਫ਼ ਤੇਰੀ ਕਦੇ ਪੂਰੀ ਤਰ੍ਹਾਂ ਬਿਆਨ ਹੋਣੀ ਨਹੀਂ
ਵੈਸੇ ਲਿਖਣ ਦਾ ਨਾ ਸ਼ੋਂਕ ਸੀ ਇੱਕ ਸੋਹਣੇ ਚਿਹਰੇ ਨੇ ਲਿਖਣ ਦੀ ਆਦਤ ਪਾਤੀ
ਲਿਖਣ ਦੀ ਆਦਤ ਪਾਤੀ ✍