

Machda na jaa sukun kol dekh ke
Kayi dard sirhane lai saunde haan..!!
Bharosa na kar ehna haaseyan te
Asi hassan vale aksar bahla ronde haan..!!
ਮੱਚਦਾ ਨਾ ਜਾ ਸੁਕੂਨ ਕੋਲ ਦੇਖ ਕੇ
ਕਈ ਦਰਦ ਸਿਰਹਾਣੇ ਲੈ ਸੌਂਦੇ ਹਾਂ..!!
ਭਰੋਸਾ ਨਾ ਕਰ ਇਹਨਾਂ ਹਾਸਿਆਂ ‘ਤੇ
ਅਸੀਂ ਹੱਸਣ ਵਾਲੇ ਅਕਸਰ ਬਾਹਲਾ ਰੋਂਦੇ ਹਾਂ..!!
ਮੈਨੂੰ ਲਿਖਨੇ ਦਾ ਉਂਝ ਕੁਝ ਖਾਸ ਸ਼ੌਕ ਨਹੀਂ,
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।
ਮੈ ਰੁਲਿ ਹਾਂ
ਹਾੜ ਦੀ ਗਰਮੀ ਚ ਬਹੁਤ,
ਕੋਈ ਤਾਂ ਹੈ
ਜੋ ਛਾਂ ਬਣ ਮੇਰੇ ਪਰਛਾਵੇਂ ਚ ਆ ਵੜ ਬਹਿੰਦਾ ਆ..
ਮੇਰੀ ਬੇਬੇ ਦੀਆਂ ਕੂਕਾਂ ਮੈਨੂੰ ਅੱਜ ਵੀ ਸੁਣਦੀਆਂ,
ਮੈਨੂੰ ਭੀੜ ਚ ਵੀ ਕਿੱਥੇ ਇਕੱਲਾ ਨਹੀਂ ਛੱਡਦੀਆਂ।
ਜਦੋਂ ਸੌਣ ਲੱਗੀ
ਉਹਦੀ ਯਾਦ ਚੰਦਰੀ ਕਲੇਜੇ ਚ ਵੜ ਬਹਿੰਦੀ ਆ।
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।
ਹਰਸ✍️