ਵਾਰ ਵਾਰ ਫੇਰ ਤੇਰਾ ਹੀ ਖਿਆਲ ਆਇਆ।।
ਤੂੰ ਪੁੱਛਣ ਨਾ ਕਦੇ ਵੀ ਮੇਰਾ ਹਾਲ ਆਇਆ।।
ਕਿੱਥੇ ਹੋਈ ਗਲਤੀ,ਕਿਹੜੀ ਵਜ੍ਹਾ ਨਾਲ ਦੂਰ ਹੋਏ,,
ਜੀਹਦਾ ਨਾ ਜੁਵਾਬ ਕੋਈ, ਉਹੀ ਸਵਾਲ ਆਇਆ।।
ਚੁੱਪ ਚਾਪ ਜਿਹੀ ਹੈ,ਉੱਝ ਤਾਂ ਇਹ ਹਰਫ਼ਾਂ ਦੀ ਬੋਲੀ,,
ਦਿਲ ਦੇ ਵਿਹੜੇ ਹੀ ਯਾਰੋ ਇਹ ਭੁਚਾਲ ਆਇਆ।।
ਦਿਨ ਮਹੀਨੇ ਸਾਲ,ਲੱਗੇ ਬੀਤ ਗਈਆ ਸਦੀਆਂ,,
“ਹਰਸ”ਫਿਰ ਨਾ ਕਦਮ ਤੁਰ ਮੇਰੇ ਨਾਲ ਆਇ।। ਹਰਸ✍️
ਤੂੰ ਤਾਂ ਨਿੱਕਲੀ ਭੁੱਖੀ ਹਵਸ ਦੀ
ਤੇਰਾ ਝੂਠਾ ਸੀ ਮੇਰੇ ਨਾਲ ਪਿਆਰ ਕੁੜੇ
ਤੈਨੂੰ ਸ਼ੌਕ ਸੀ ਜਿਸਮਾਂ ਨਾਲ ਖੇਡਣ ਦਾ
ਇਹ ਦੁੱਖ ਹੋਣਾ ਨੀ ਮੇਰੇ ਤੋਂ ਸਹਾਰ ਕੁੜੇ
ਮੈਂ ਤਾਂ ਸਮਝਿਆਂ ਸੀ ਪਿਆਰ ਤੂੰ ਕਰਦੀ ਸੱਚਾ
ਤੂੰ ਤਾਂ ਤਿੰਨ ਬਣਾਏ ਯਾਰ ਕੁੜੇ
ਗੁਰਲਾਲ ਨੂੰ ਪਿਆਰ ਸ਼ਬਦ ਤੋਂ ਨਫਰਤ ਹੋਗੀ
ਹੱਸਦੇ ਖੇਡਦੇ ਨੂੰ ਲਾਸ਼ ਬਣਾਗੀ
ਜਿਉਦੇ ਜੀ ਭਾਈ ਰੂਪੇ ਵਾਲੇ ਨੂੰ ਦਿੱਤਾ ਮਾਰ ਕੁੜੇ