Best Punjabi - Hindi Love Poems, Sad Poems, Shayari and English Status
Chahuna tenu bas || love shayari || pyar shayari
Din raat Teri yaad ch nasheyaye ne
Tera nasha jeha Bas hun chadeya e..!!
Ziddi dil v meri hun sunda nahi
Chahuna tenu ese gall te hi adeya e..!!
ਦਿਨ ਰਾਤ ਤੇਰੀ ਯਾਦ ‘ਚ ਨਸ਼ਿਆਏ ਨੇ
ਤੇਰਾ ਨਸ਼ਾ ਜਿਹਾ ਬਸ ਹੁਣ ਚੜ੍ਹਿਆ ਏ..!!
ਜ਼ਿੱਦੀ ਦਿਲ ਵੀ ਮੇਰੀ ਹੁਣ ਸੁਣਦਾ ਨਹੀਂ
ਚਹੁਣਾ ਤੈਨੂੰ ਇਸੇ ਗੱਲ ਤੇ ਹੀ ਅੜਿਆ ਏ..!!
Title: Chahuna tenu bas || love shayari || pyar shayari
Jinne pasina dol ke paleya || kisan ekta zindabaad || punjabi kavita
ਪਸੀਨਾ ਡੋਲ੍ਹ ਕੇ ਜਿੰਨੇ ਪਾਲਿਆ ਸੰਸਾਰ ਨੂੰ
ਹੱਡ ਖੋਰ ਕੇ ਨਿਖਾਰਿਆ ਬਹਾਰ ਨੂੰ
ਦੇਣਾ ਦੇਹ ਨੀ ਹੋਣਾ ਤੈਥੋਂ ਬੈਂਕਾਂ ਦੇ ਕਾਗਜ਼ਾ ਨਾਲ ਵੀ
ਤੇ ਫਿਰੇ ਹੱਕਾਂ ਤੇ ਹੱਥ ਫੇਰਨ ਨੂੰ
ਕੁਮੱਤ ਦੇ ਹੱਥਾਂ ਵਿੱਚ ਹੋਵੇ ਜੇ ਡੋਰ
ਉਮੀਦ ਕਿਵੇਂ ਕਰੇ ਕੋਈ ਸਿਖਰ ਤੇ ਗੁੱਡੀ ਦੀ
ਮਨ ਦੇ ਬੋਲਾਂ ਵਿੱਚ ਕੂਟਨੀਤੀ ਤੇਰੀ
ਅੱਜ ਦੇ ਨੌਜ਼ਵਾਨ ਅੱਗੇ
ਬਹੁਤਾ ਚਿਰ ਨੀ ਟਿਕਦੀ
ਸੁੱਤੇ ਸੀ ਲੋਕ ਪਹਿਲਾਂ, ਜੁਲਮ ਕਮਾ ਲਿਆ
ਅੱਜ ਜਾਗਿਆਂ ਤੇ ਕਿਵੇਂ ਜੁਲਮ ਢਾਵੇਗਾ
ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ
ਫਿਰ ਆਜ਼ਾਦੀ ਦਾ ਝੰਡਾ ਦਿੱਲੀ ਲਹਿਰਾਵੇਗਾ
ਕੁਰਸੀ, ਪੈਸਾ ਤੇ ਹੰਕਾਰ
ਕਦ ਤੱਕ ਟਿਕਣਗੇ
ਸੱਚ ਦੇ ਸੂਰਜ਼ ਆਖਿਰ ਨੂੰ ਚੜਣਗੇ
ਗੱਲ ਲਿਖ ਕੇ ਨੋਟ ਕਰ ਲੋ ਮੇਰੀ
ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਇਕ ਦਿਨ
ਸਿਰ ਝੁਕਾਉਣਾ ਪਉਗਾ