Skip to content

NEEND TBAAH KARKE | Sach par sad status

jinne tu saah lainda
ohton jaada main hauke lawan, tainu yaad karke
kaliyaan rataan vich ginna taare, neend tabah karke

ਜਿੰਨੇ ਤੂੰ ਸਾਹ ਲੈਂਦਾ
ਉਸਤੋਂ ਜ਼ਿਆਦਾ ਮੈਂ ਹਉਕੇ ਲਵਾਂ, ਤੈਨੂੰ ਯਾਦ ਕਰਕੇ
ਕਾਲੀਆਂ ਰਾਤਾਂ ਵਿੱਚ ਗਿਣਾ ਤਾਰੇ, ਨੀਂਦ ਤਬਾਹ ਕਰਕੇ

Title: NEEND TBAAH KARKE | Sach par sad status

Best Punjabi - Hindi Love Poems, Sad Poems, Shayari and English Status


Na tu kade haal pucheya || very sad Punjabi shayari || sad but true

Na taan tu pyar naal kade haal pucheya
Na hi mere hnjhuyan de karan da swaal pucheya
Ki samjhan mein fer dass..
Ke ki ehmiyat e teri zindagi vich meri💔..??

ਨਾ ਤਾਂ ਤੂੰ ਪਿਆਰ ਨਾਲ ਕਦੇ ਹਾਲ ਪੁੱਛਿਆ
ਨਾ ਹੀ ਮੇਰੇ ਹੰਝੂਆਂ ਦੇ ਕਾਰਨ ਦਾ ਸਵਾਲ ਪੁੱਛਿਆ
ਕੀ ਸਮਝਾਂ ਮੈਂ ਫਿਰ ਦੱਸ..
ਕਿ ਕੀ ਅਹਿਮੀਅਤ ਏ ਤੇਰੀ ਜ਼ਿੰਦਗੀ ਵਿੱਚ ਮੇਰੀ💔..??

Title: Na tu kade haal pucheya || very sad Punjabi shayari || sad but true


inter-caste maar gai || very sad punjabi poetry

ਉਹ ਲੋਕਾਂ ਦੇ ਸਿੱਧੇ ਦੰਦ ਕਰੇ
ਮੈਂ ਟੁੱਟਿਆਂ ਦਿੱਲਾਂ ਨੂੰ ਜੋੜਦਾ ਹਾਂ
ਉਹ ਮੈਨੂੰ ਰੱਬ ਤੋਂ ਮੰਗਦੀ ਰਹੀ
ਮੈਂ ਉਹਨੂੰ ਰੱਬ ਤੋਂ ਲੋੜਦਾ ਹਾਂ
ਮੈਂ ਕਿਸਮਤ ਦੇ ਨਾਲ ਲੜਦਾ ਰਿਹਾ
ਉਹ ਕਿਸਮਤ ਅਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter caste ਮਾਰ ਗਈ ।

ਜਿਸ ਦਿਨ ਤੂੰ ਮਿਲਿਆ ਸੀ ਸੱਜਣਾਂ
ਫਿਰ ਦੁਨੀਆਂ ਸੋਹਣੀ ਲਗਦੀ ਰਹੀ
ਕੱਲ੍ਹ ਰਾਤ ਗੁਜਾਰੀ ਰੋ ਰੋ ਕੇ
ਦਿੱਲ ਅੰਦਰ ਹਨੇਰੀ ਵਗਦੀ ਰਹੀ
ਸਾਡੇ ਇਸ਼ਕ ਦੇ ਲਾਏ ਬੂਟਿਆਂ ਨੂੰ
ਇਕ ਪਲ ਦੇ ਵਿੱਚ ਉਜਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ਹੈ ।

ਨਾ ਸਮਝ ਹੈ ਖੁਦ ਦੇ ਹਲਾਤਾਂ ਦੀ
ਹੁਣ ਕੀ ਰੋਈਏ ਤੇ ਕੀ ਹੱਸੀਏ
ਸਾਡੇ ਦਿਲ ਦੇ ਹਾਲ ਹੋਏ ਬੁਰੇ ਪਏ
ਹੁਣ ਇਸ ਤੋਂ ਵੱਧ ਤੈਨੂੰ ਕੀ ਦੱਸੀਏ
ਮੈਂ ਖੁਦ ਨੂੰ ਤੇਰੇ ਅੱਗੇ ਹਾਰਿਆ ਸੀ
ਤੂੰ ਆਪਣਿਆਂ ਅੱਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਜੋ ਤੇਰੀ ਯਾਦ ਵਿੱਚ ਲੰਘਦੀਆਂ ਸੀ
ਕਿਵੇਂ ਬਿਆਨ ਕਰਾਂ ਉਹਨਾ ਰਾਤਾਂ ਨੂੰ
ਜਿਨ੍ਹਾਂ ਤੈਨੂੰ ਮੇਰੇ ਤੋਂ ਦੂਰ ਕੀਤਾ
ਅੱਗ ਲਾ ਦਿਆਂ ਇਦਾ ਦੀਆਂ ਜ਼ਾਤਾ ਨੂੰ
ਤੈਥੋਂ ਦੂਰ ਹੋਇਆ ਤੇ ਇੰਝ ਲਗਿਆ
ਜਿਵੇਂ ਪੈਰ ਚ ਚੁੱਭ ਕੋਈ ਖਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅੱਖਾਂ ਰੋਂਦੀਆਂ ਲਫਜ਼ ਵੀ ਚੁੱਪ ਹੋਏ
ਜਦੋਂ ਤੇਰੇ ਕੋਲੋਂ ਤੇਰਾ ਹਾਲ ਸੁਣਿਆਂ
ਕਿਨ੍ਹਾਂ ਜ਼ਿੰਮੇਵਾਰੀਆਂ ਤੈਨੂੰ ਮੇਰੇ ਤੋਂ ਦੂਰ ਕੀਤਾ
ਹੋਇਆ ਹਾਲ ਕਿਵੇਂ ਬੇਹਾਲ ਸੁਣਿਆਂ
ਮੇਰੇ ਦਿਲ ਦੇ ਲੱਖਾਂ ਟੁਕੜੇ ਹੋਏ
ਜਿਵੇਂ ਲੱਕੜ ਕੁਹਾੜੀ ਪਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫਿਕਰਾਂ ਵਿੱਚ ਨਾ ਪੈ ਸੱਜਣਾਂ
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਹੱਸਦਾ ਵੱਸਦਾ ਰਹਿ ਸੱਜਣਾਂ
ਮੇਰੇ ਦਿਲ ਵਿਚ ਚੂਭੀਆਂ ਮੇਖਾਂ ਨੂੰ
ਕਲਮ “ਰਮਨ” ਦੀ ਅੱਜ ਇਜ਼ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਆ inter-caste ਮਾਰ ਗਈ ।

aah intercaste mar gai sad shayari punjbai