Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe
ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ
Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe
ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ
ਗੁੰਮੇ ਜੋ ਵਿਚਕਾਰ ਰਾਹ, ਮੈਂ ਉਹ ਤਮਾਮ ਲੱਭਦੀ ਹਾਂ।।
ਆਪਣੇ ਅੰਦਰੋਂ ਹੀ ਕੋਈ,ਚੰਗਾ ਮਹਿਮਾਨ ਲੱਭਦੀ ਹਾਂ।।
ਉੱਲਝਣ ਹੈ ਕੋਈ, ਜੋ ਦਿਲ ਤੱਕ ਆਵਾਜ਼ ਨਾ ਆਵੇ,,
ਮਰ ਚੁੱਕੀ ਜਮੀਰ ਵਿਚੋਂ, ਹਾਲੇ ਵੀ ਜਾਨ ਲੱਭਦੀ ਹਾਂ।।
ਮੁੱਢ ਤੋਂ ਹਾਂ ਸੁੱਤੀ,ਹਾਲੇ ਤੱਕ ਵੀ ਨਾ ਮੈਂਨੂੰ ਜਾਗ ਆਈ,,
ਬੇਈਮਾਨੀਆਂ ਕਰਕੇ ਵੀ, ਮੈਂ ਸਨਮਾਨ ਲੱਭਦੀ ਹਾਂ।।
ਮਿਹਨਤ ਤੋਂ ਡਰਦੀ, ਦਰ “ਹਰਸ” ਬਾਬਿਆਂ ਦੇ ਬੈਠੀ,,
ਧਾਗੇ ਤਬੀਤਾਂ ਸਹਾਰੇ, ਕਾਮਯਾਬੀ ਮਹਾਨ ਲੱਭਦੀ ਹਾਂ।।
ਪੱਥਰ ਦਿਲ ਵਿੱਚ ਰਹਿਮ ਨਾ ਕੋਈ, “ਮਹਿਤਾ” ਵਾਲਿਆ,,
ਇਨਸਾਨੀਅਤ ਲਈ ਜਿਊਂਦੀ ਇਨਸਾਨ ਲੱਭਦੀ ਹਾਂ।।