Oh khud badal gaye || alone Punjabi shayari || two line shayari || sad status

Jo kehnde c menu kade badli naa
Ajj khud badalde hoye nazar aa rhe ne..!!

ਜੋ ਕਹਿੰਦੇ ਸੀ ਮੈਨੂੰ ਕਦੇ ਬਦਲੀ ਨਾ
ਅੱਜ ਖੁੱਦ ਬਦਲਦੇ ਹੋਏ ਨਜ਼ਰ ਆ ਰਹੇ ਨੇ..!!

Title: Oh khud badal gaye || alone Punjabi shayari || two line shayari || sad status

Best Punjabi - Hindi Love Poems, Sad Poems, Shayari and English Status


Paini sabnu vichodeyan di maar || Punjabi shayari || life shayari || sad but true shayari

lok khedan aaye din chaar || punjabi true shayari || life shayari

Eh rabb di banayi hoyi awalli duniya
Lok vassde lakhan hazaar ethe..!!
Koi daultaan paun di chahat ch e betha
Koi labbda firda e pyar ethe..!!
Koi dil laga k beth gaya e kise naal
Koi karda pith pishe vaar ethe..!!
Jo sbnu hasaun te lagga hoyia
Ohi paya Ronda mein yaar ethe..!!
Marde hoye de piche sb Ron aunde
Jionde jee Na lenda koi saar ethe..!!
Kise dardaan si hadd ne maar mukayeya
Koi labbe khushiyan di bahar ethe..!!
Mumkin nahi koi sari umar sath dewe
Lok khedan aaye din char ethe..!!
“Roop” duniya e rabb de rang tamashe
Paini sbnu vichodeyan di maar ethe..!!

ਇਹ ਰੱਬ ਦੀ ਬਣਾਈ ਹੋਈ ਅਵੱਲੀ ਦੁਨੀਆਂ
ਲੋਕ ਵੱਸਦੇ ਲੱਖਾਂ ਹਜ਼ਾਰ ਇੱਥੇ..!!
ਕੋਈ ਦੌਲਤਾਂ ਪਾਉਣ ਦੀ ਚਾਹਤ ‘ਚ ਏ ਬੈਠਾ
ਕੋਈ ਲੱਬਦਾ ਫ਼ਿਰਦਾ ਏ ਪਿਆਰ ਇੱਥੇ..!!
ਕੋਈ ਦਿਲ ਲਗਾ ਕੇ ਬੈਠ ਗਿਆ ਏ ਕਿਸੇ ਨਾਲ
ਕੋਈ ਕਰਦਾ ਏ ਪਿੱਠ ਪਿੱਛੇ ਵਾਰ ਇੱਥੇ..!!
ਜੋ ਸਭਨੂੰ ਹਸਾਉਣ ਤੇ ਲੱਗਾ ਹੋਇਆ
ਓਹੀ ਪਾਇਆ ਰੋਂਦਾ ਮੈਂ ਯਾਰ ਇੱਥੇ..!!
ਮਰਦੇ ਹੋਏ ਦੇ ਪਿੱਛੇ ਸਭ ਰੋਣ ਆਉਂਦੇ
ਜਿਓੰਦੇ ਜੀਅ ਨਾ ਲੈਂਦਾ ਕੋਈ ਸਾਰ ਇੱਥੇ..!!
ਕਿਸੇ ਦਰਦਾਂ ਦੀ ਹੱਦ ਨੇ ਮਾਰ ਮੁਕਾਇਆ
ਕੋਈ ਲੱਭੇ ਖੁਸ਼ੀਆਂ ਦੀ ਬਹਾਰ ਇੱਥੇ..!!
ਮੁਮਕਿਨ ਨਹੀਂ ਕੋਈ ਸਾਰੀ ਉਮਰ ਸਾਥ ਦੇਵੇ
ਲੋਕ ਖੇਡਣ ਆਏ ਦਿਨ ਚਾਰ ਇੱਥੇ…!!
“ਰੂਪ” ਦੁਨੀਆਂ ਏ ਰੱਬ ਦੇ ਰੰਗ ਤਮਾਸ਼ੇ
ਪੈਣੀ ਸਭਨੂੰ ਵਿਛੋੜਿਆਂ ਦੀ ਮਾਰ ਇੱਥੇ..!!

Title: Paini sabnu vichodeyan di maar || Punjabi shayari || life shayari || sad but true shayari


Barah Maah || Punjab diyaan yaadan

#ਬਾਰਾਂਮਾਹ
ਸਾਲ ਦੇ ਬਾਰਾਂ ਮਹੀਨੇ ਆਏ
ਕਿੰਨੀਆਂ ਰੁੱਤਾਂ ਬਦਲ ਕੇ ਜਾਏ

#ਚੇਤ
ਲੰਘ ਗਈਆਂ ਨੇ ਰੁਤਾਂ
ਚੜਿਆ ਏ ਮਹੀਨਾ ਚੇਤ ਦਾ
ਹਵਾ ਜੋ ਪੂਰੇ ਦੀ ਚਲੀ ਆਈ
ਰੁੱਤ ਏ ਬਹਾਰ ਦੀ ਆਈ

#ਵੈਸਾਖ
ਦੂਜਾ ਮਹੀਨਾ ਵੈਸਾਖੀ ਹੋਈ
ਚੜੇ ਵੈਸਾਖ ਧੁਪਾਂ ਲੱਗਣ
ਕਣਕਾਂ ਫੇਰ ਪੱਕਣ ਤੇ ਆਈ
ਆ ਗਿਆ ਦੁਬਾਰਾ ਓਹੀ ਵੇਲਾ
ਮੁੜ ਭਰ ਜਾਣਾ ਖੁਸ਼ੀਆਂ ਦਾ ਮੇਲਾ

#ਜੇਠ
ਚੜੇ ਜੇਠ ਰੁੱਖਾਂ ਨੂੰ ਮਾਣੇ ਨਾ
ਕਹੀ, ਕੁਹਾੜੀ ਨੂੰ ਪਛਾਣੇ ਨਾ
ਜੇਠ ਮਹੀਨਾ ਲੋਆਂ ਵਗਣ
ਤੱਤੇ ਤੱਤੇ ਰਾਹ ਤੱਪਣ

#ਹਾੜ੍ਹ
ਚੜਿਆ ਮਹੀਨਾ ਹਾੜ
ਤੱਪਦੇ ਦਿਸਣ ਪਹਾੜ
ਜਿਥੋਂ ਏ ਸੂਰਜ ਚਾੜਿਆ
ਸੁਕਿਆਂ ਨੂੰ ਏ ਸਾੜਿਆ

#ਸੌਣ
ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ
ਹਰ ਕੋਈ ਵੇਹੜੇ ਜਾ-ਜਾ ਕੇ ਪਿਜੱਣ
ਖਾਲੀ ਖੂਹ ਖਾਲੀ ਨੇ ਜੋ ਦਰਿਆ
ਸਬ ਪਾਣੀ ਨਾਲ ਜਾ ਭਰਿਆ
ਪੰਛੀ,ਜਾਨਵਰ,ਇੰਸਾਨ ਸਬ ਖੁਸ਼ ਹੁੰਦੇ ਨੇ
ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ

#ਭਾਦੋਂ
ਮਹੀਨਾ ਭਾਦੋਂ ਦਾ ਆਇਆ
ਗਿੱਧੜ-ਗਿੱਧੜੀ ਦਾ ਵਿਆਹ ਹੋਇਆ
ਪਿਆਰ ਕੁਦਰਤ ਦਾ ਇਕ ਜੁਟ ਹੋ ਜਾਣਾ
ਤੇਜ ਧੁਪਾਂ ਵਿੱਚ ਜਦੋਂ ਮੀਂਹ ਪੈ ਜਾਣਾ

#ਅੱਸੂ
ਮਹੀਨਾ ਅੱਸੂ ਦਾ ਆਇਆ
ਗੀਤ ਰੱਬ ਦੇ ਘਰ ਦਾ ਗਾਇਆ
ਏਸ ਮਹੀਨੇ ਰੱਖਾ ਮੈਂ ਨਰਾਤੇ
ਏਸ ਬਹਾਨੇ ਮਿਲਾ ਰੱਬ ਨੂੰ ਜਾ ਕੇ

#ਕੱਤਕ
ਮਹੀਨੇ ਕੱਤਕ ਦੇ ਤਿਓਹਾਰ ਆਇਆ
ਖੁਸ਼ੀਆਂ ਦੇ ਇਹ ਰੰਗ ਲੈ ਆਇਆ
ਠੰਡ ਦਾ ਇਹ ਮਹੀਨਾ ਆਇਆ
ਮੌਸਮਾਂ ਦਾ ਬਦਲਾਅ ਆਇਆ

#ਮੱਘਰ
ਮੌਸਮ ਸਿਆਲ ਦਾ ਆਇਆ
ਅੰਗ ਸੰਗ ਬੈਠਣ ਲਾਇਆ
ਦੁੱਖ ਸੁਖ ਸੁਣਾਨ ਲਾਇਆ
ਧੁੰਧਲਾ ਇਹ ਮੌਸਮ ਆਇਆ
ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ

#ਪੋਹ
ਚੜ੍ਹਿਆ ਮਹੀਨਾ ਪੋਹ
ਦੁਖਾਂ ਨਾਲ ਭਰਿਆ ਸੀ ਜੋਹ
ਸਰਦ ਕਕਰਿਲਿਆਂ ਸੀ ਰਾਤਾਂ
ਮਹਿੰਗੇ ਮੁੱਲ ਪਈਆਂ ਨੇ ਪਰਭਾਤਾਂ

#ਮਾਘ
ਪੋਹ ਦੀ ਆਖਰੀ ਰਾਤ
ਮਨਾਉਣੀ ਏ ਏਕ ਸਾਥ
ਤਿਓਹਾਰ ਲੋਹੜੀ ਦਾ ਜੋ ਮਨਾਉਣਾ
ਗੀਤ ਸਾਰਿਆਂ ਨੇ ਖੁਸ਼ੀ-ਖੁਸ਼ੀ ਗਾਉਣਾ
ਮਾਘ ਦੀ ਸੰਗਰਾਂਦ ਪਹਿਲੀ
ਗੁਰੂ ਘਰ ਖੁਸ਼ੀ-ਖੁਸ਼ੀ ਜਾਣਾ

#ਫੱਗਣ
ਪਤਝੜ ਵਾਪਿਸ ਚਲੀ ਏ
ਬਸੰਤ ਮੁੜ ਦੁਬਾਰਾ ਆਈ ਹੈ
ਅਖਰੀਲਾ ਮਹੀਨਾ ਸਾਲ ਦਾ ਏ
ਬਹੁਤੀ ਬਰਸਾਤ ਨਾ ਭਾਲ ਦਾ ਏ
ਛੱਡ ਚਲਿਆ ਜਿੰਮੇਵਾਰੀ ਏ
ਚੇਤ ਹੁਣ ਫੇਰ ਤੇਰੀ ਬਾਰੀ ਏ

ਜਿਤੇਸ਼ਤਾਂਗੜੀ

Title: Barah Maah || Punjab diyaan yaadan