ਓਹੀ ਹੋਇਆ
ਜੋ ਲਗਦਾ ਨਹੀਂ ਸੀ ਕਦੇ
ਓਹਦੇ ਹਥੋਂ ਹੀ ਮਾਰੇਂ ਗਏ
ਜਿਹੜਾ ਕਾਤਿਲ ਲਗਦਾ ਨਹੀਂ ਸੀ ਕਦੇ
ਓਹਦੇ ਬੋਲਾਂ ਤੋਂ ਲਗਦਾ ਸੀ
ਓਹਦੇ ਵਰਗਾ ਕਿਤੇ ਪਿਆਰ ਨਹੀਂ
ਓਹਦੇ ਨਾਲ ਕਰਕੇ ਸਮਝ ਗਿਆ
ਹੁਣ ਕਰਨਾ ਕਦੇ ਪਿਆਰ ਨਹੀਂ
ਬਿਨ ਮੌਸਮ ਪੈਦਾ ਏਂ ਮੀਂਹ
ਅਖਾਂ ਚੋਂ ਹੰਝੂ ਜਿਵੇਂ ਡਿਗਦੇ ਰਹਿੰਦੇ ਨੇ
ਸ਼ਹਿਰ ਮਹੁੱਬਤ ਦੇ ਰਹਿੰਦਾ ਕੋਇ ਅਬਾਦ ਨਹੀਂ
ਮੇਰੇ ਵਰਗੇ ਸਾਰੇ ਇਥੇ ਬਰਬਾਦ ਰਹਿੰਦੇ ਨੇ
ਕਹਿੰਦੇ ਨੇ ਬੁੱਲ੍ਹੇ ਸ਼ਾਹ
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ,
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ
ਬਨਾਇਆ ਹੋਇਆਂ ਮਜ਼ਾਕ
ਲੋਕ ਆਪਣੇ ਉੱਤੇ ਹੱਸਦੇ ਨੇਂ
ਕੋਈ ਦੱਸਦਾ ਕੁਝ ਨਹੀਂ
ਆਸ਼ਿਕ ਸਾਰੇ ਹਾਲ ਠੀਕ ਦਸਦੇ ਨੇ
ਮੈਂ ਭੁੱਲ ਦਾ ਜਾ ਰਿਹਾ
ਕੁੱਝ ਇਦਾਂ ਆਪਣੇ ਆਪ ਨੂੰ
ਜਿਵੇਂ ਟੁੱਟਣੇ ਤੋਂ ਬਾਅਦ ਆਲ੍ਹਣਾ
ਪੰਛੀ ਘਰ ਦਾ ਰਾਹ ਭੁੱਲ ਜਾਂਦੇ ਨੇ
ਕਰਕੇ ਇਸ਼ਕ ਮੈਨੂੰ ਲੱਗਦਾ
ਹੱਸਦੇ ਵਸਦੇ ਲੋਕ ਵੀ ਮਰ ਜਾਂਦੇ ਨੇ