
Waada e tere naal hi jiwange marange..!!
Waada e kise hor nu nahi takkde bhul ke vi
Waada e eh waada asi pura karange..!!
Apne pyar di ki mein kahani sunawa
Kive apni mein zubani sunawa
Eh acha jeha ni lgda e
Je mein apne ishq di nilami sunawa..!!
ਆਪਣੇ ਪਿਆਰ ਦੀ ਕੀ ਮੈਂ ਕਹਾਣੀ ਸੁਣਾਵਾਂ
ਕਿਵੇਂ ਆਪਣੀ ਮੈਂ ਜ਼ੁਬਾਨੀ ਸੁਣਾਵਾਂ
ਏਹ ਅਛਾ ਜਿਹਾਂ ਨੀਂ ਲਗਦਾ ਐਂ
ਜੇ ਮੈਂ ਆਪਣੇ ਇਸ਼ਕ ਦੀ ਨਿਲਾਮੀ ਸੁਣਾਵਾਂ..!!
ਗੁੰਮੇ ਜੋ ਵਿਚਕਾਰ ਰਾਹ, ਮੈਂ ਉਹ ਤਮਾਮ ਲੱਭਦੀ ਹਾਂ।।
ਆਪਣੇ ਅੰਦਰੋਂ ਹੀ ਕੋਈ,ਚੰਗਾ ਮਹਿਮਾਨ ਲੱਭਦੀ ਹਾਂ।।
ਉੱਲਝਣ ਹੈ ਕੋਈ, ਜੋ ਦਿਲ ਤੱਕ ਆਵਾਜ਼ ਨਾ ਆਵੇ,,
ਮਰ ਚੁੱਕੀ ਜਮੀਰ ਵਿਚੋਂ, ਹਾਲੇ ਵੀ ਜਾਨ ਲੱਭਦੀ ਹਾਂ।।
ਮੁੱਢ ਤੋਂ ਹਾਂ ਸੁੱਤੀ,ਹਾਲੇ ਤੱਕ ਵੀ ਨਾ ਮੈਂਨੂੰ ਜਾਗ ਆਈ,,
ਬੇਈਮਾਨੀਆਂ ਕਰਕੇ ਵੀ, ਮੈਂ ਸਨਮਾਨ ਲੱਭਦੀ ਹਾਂ।।
ਮਿਹਨਤ ਤੋਂ ਡਰਦੀ, ਦਰ “ਹਰਸ” ਬਾਬਿਆਂ ਦੇ ਬੈਠੀ,,
ਧਾਗੇ ਤਬੀਤਾਂ ਸਹਾਰੇ, ਕਾਮਯਾਬੀ ਮਹਾਨ ਲੱਭਦੀ ਹਾਂ।।
ਪੱਥਰ ਦਿਲ ਵਿੱਚ ਰਹਿਮ ਨਾ ਕੋਈ, “ਮਹਿਤਾ” ਵਾਲਿਆ,,
ਇਨਸਾਨੀਅਤ ਲਈ ਜਿਊਂਦੀ ਇਨਸਾਨ ਲੱਭਦੀ ਹਾਂ।।