Hai ishq tera vi athra jeha
Menu kehre raahe pa ditta..!!
Kade lagda khuda mere kol jehe
Kade lagda mein dilon bhula ditta..!!
Hai ajab nazare ishqe de
Hanjhu haaseyan nu ikathe dikha ditta..!!
Ki samjha dass rabb paya e mein
Ja samjha rabb mein gawa ditta..!!
ਹੈ ਇਸ਼ਕ ਤੇਰਾ ਵੀ ਅੱਥਰਾ ਜਿਹਾ
ਮੈਨੂੰ ਕਿਹੜੇ ਰਾਹੇ ਪਾ ਦਿੱਤਾ..!!
ਕਦੇ ਲੱਗਦਾ ਖੁਦਾ ਮੇਰੇ ਕੋਲ ਜਿਹੇ
ਕਦੇ ਲੱਗਦਾ ਮੈਂ ਦਿਲੋਂ ਭੁਲਾ ਦਿੱਤਾ..!!
ਹੈ ਅਜਬ ਨਜ਼ਾਰੇ ਇਸ਼ਕੇ ਦੇ
ਹੰਝੂ ਹਾਸਿਆਂ ਨੂੰ ਇਕੱਠੇ ਦਿਖਾ ਦਿੱਤਾ..!!
ਕੀ ਸਮਝਾਂ ਦੱਸ ਰੱਬ ਪਾਇਆ ਏ ਮੈਂ
ਜਾਂ ਸਮਝਾਂ ਰੱਬ ਮੈਂ ਗਵਾ ਦਿੱਤਾ..!!