Skip to content

Puraani aadat || bewafa shayari punjabi

kyu badnaam kareyaa jaawe ohnu
usdi koi majboori howegi
ja ishq ch ajhmaun di aashq nu
ohdi puraanu aadata howegi

ਕਿਓਂ ਬਦਨਾਮ ਕਰਿਆਂ ਜਾਵੇ ਓਹਨੂੰ
ਓਸਦੀ ਕੋਈ ਮਜਬੂਰੀ ਹੋਵੇਗੀ
ਜਾਂ ਇਸ਼ਕ ਚ ਅਜ਼ਮਾਉਣ ਦੀ ਆਸ਼ਕ ਨੂੰ
ਓਹਦੀ ਪੁਰਾਣੀ ਆਦਤ ਹੋਵੇਗੀ

—ਗੁਰੂ ਗਾਬਾ 🌷

Title: Puraani aadat || bewafa shayari punjabi

Best Punjabi - Hindi Love Poems, Sad Poems, Shayari and English Status


Koi rog di trah || true Love Punjabi shayari || sacha pyar shayari

Haaseyan de naal kise sog di trah..!!
Lagja tu rooh nu koi rog di trah..!!

ਹਾਸਿਆਂ ਦੇ ਨਾਲ ਕਿਸੇ ਸੋਗ ਦੀ ਤਰ੍ਹਾਂ..!!
ਲੱਗ ਜਾ ਤੂੰ ਰੂਹ ਨੂੰ ਕੋਈ ਰੋਗ ਦੀ ਤਰ੍ਹਾਂ..!!

Title: Koi rog di trah || true Love Punjabi shayari || sacha pyar shayari


Jinne pasina dol ke paleya || kisan ekta zindabaad || punjabi kavita

ਪਸੀਨਾ ਡੋਲ੍ਹ ਕੇ ਜਿੰਨੇ ਪਾਲਿਆ ਸੰਸਾਰ ਨੂੰ
ਹੱਡ ਖੋਰ ਕੇ ਨਿਖਾਰਿਆ ਬਹਾਰ ਨੂੰ
ਦੇਣਾ ਦੇਹ ਨੀ ਹੋਣਾ ਤੈਥੋਂ ਬੈਂਕਾਂ ਦੇ ਕਾਗਜ਼ਾ ਨਾਲ ਵੀ
ਤੇ ਫਿਰੇ ਹੱਕਾਂ ਤੇ ਹੱਥ ਫੇਰਨ ਨੂੰ

ਕੁਮੱਤ ਦੇ ਹੱਥਾਂ ਵਿੱਚ ਹੋਵੇ ਜੇ ਡੋਰ
ਉਮੀਦ ਕਿਵੇਂ ਕਰੇ ਕੋਈ ਸਿਖਰ ਤੇ ਗੁੱਡੀ ਦੀ
ਮਨ ਦੇ ਬੋਲਾਂ ਵਿੱਚ ਕੂਟਨੀਤੀ ਤੇਰੀ
ਅੱਜ ਦੇ ਨੌਜ਼ਵਾਨ ਅੱਗੇ
ਬਹੁਤਾ ਚਿਰ ਨੀ ਟਿਕਦੀ
ਸੁੱਤੇ ਸੀ ਲੋਕ ਪਹਿਲਾਂ, ਜੁਲਮ ਕਮਾ ਲਿਆ
ਅੱਜ ਜਾਗਿਆਂ ਤੇ ਕਿਵੇਂ ਜੁਲਮ ਢਾਵੇਗਾ
ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ
ਫਿਰ ਆਜ਼ਾਦੀ ਦਾ ਝੰਡਾ ਦਿੱਲੀ ਲਹਿਰਾਵੇਗਾ

ਕੁਰਸੀ, ਪੈਸਾ ਤੇ ਹੰਕਾਰ
ਕਦ ਤੱਕ ਟਿਕਣਗੇ
ਸੱਚ ਦੇ ਸੂਰਜ਼ ਆਖਿਰ ਨੂੰ ਚੜਣਗੇ
ਗੱਲ ਲਿਖ ਕੇ ਨੋਟ ਕਰ ਲੋ ਮੇਰੀ
ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਇਕ ਦਿਨ
ਸਿਰ ਝੁਕਾਉਣਾ ਪਉਗਾ

Title: Jinne pasina dol ke paleya || kisan ekta zindabaad || punjabi kavita